ਸੌਦਾ ਸਾਧ ਦੀ ਮੂੰਹ ਬੋਲੀ ਬੇਟੀ ਜਾਂ ਉਸਦੀ ਰਖੈਲ ਕਹੇ ਜਾਣ ਵਾਲ਼ੀ ਹਨੀਪ੍ਰੀਤ ਨੂੰ ਸੌਦਾ ਸਾਧ ਨਾਲ਼ ਆਖਰੀ ਵਾਰ ਰਾਮ ਰਹੀਮ ਦੀ ਜੇਲ੍ਹ ਯਾਤਰਾ ਵੇਲੇ ਵੇਖਿਆ ਗਿਆ ਉਸਤੋਂ ਬਾਅਦ ਹਨੀਪ੍ਰੀਤ ਨੂੰ ਜਾਂ ਤਾਂ ਧਰਤੀ ਖਾ ਗਈ ਜਾਂ ਫ਼ਿਰ ਆਸਮਾਨ ਨਿਗਲ਼ ਗਿਆ। ਹਨੀਪ੍ਰੀਤ ਨੂੰ ਕੋਰਟ ਨੇ ਮੂੰਹ ਦਿਖਾਓ ਨੋਟਿਸ ਵੀ ਜਾਰੀ ਕਰ ਲਏ ਦੇਸ਼ ਦੀ ਪੁਲਿਸ ਵੱਲੋਂ ਵੀ ਭਾਲ਼ ਕੀਤੀ ਜਾ ਰਹੀ ਹੈ।
ਪਰ ਹਨੀਪ੍ਰਤਿ ਦਾ ਕੋਈ ਵੀ ਥਾਂ ਟਿਕਾਣਾ ਨਹੀਂ ਲੱਭ ਰਿਹਾ ਏਜੰਸੀਆਂ ਵੀ ਹਨੀਪ੍ਰੀਤ ਦੀ ਭਾਲ਼ ‘ਚ ਜੁਟੀਆਂ ਹੋਈਆਂ ਹਨ। ਪਰ ਇਹ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਹਨੀਪ੍ਰੀਤ ਗਈ ਕਿਥੇ ਹਨੀਪ੍ਰੀਤ ਦੇ ਗਾਇਬ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰਾਂ ਦੀਆਂ ਚਰਚਾਵਾਂ ਵੀ ਜਾਰੀ ਨੇ।
ਕੋਈ ਕਹਿ ਰਿਹਾ ਕਿ ਹਨੀਪ੍ਰੀਤ ਵਿਦੇਸ਼ ਫ਼ਰਾਰ ਹੋ ਗਈ ‘ਤੇ ਕੋਈ ਕਹਿੰਦਾ ਕਿ ਉਹ ਭੇਸ ਬਦਲ ਕੇ ਰਹਿ ਰਹੀ ਹੈ ਪਰ ਇਸ ਗੱਲ ਦੀ ਜਾਂਚ ਪੜਤਾਲ ਕਰ ਰਹੀ ਆਈ ਬੀ ਭਾਵ ਇੰਟੈਲੀਜੈਂਸੀ ਬਿਓਰੋ ਨੇ ਸ਼ੰਕਾ ਜਤਾਇਆ ਹੈ ਕਿ ਹਨੀਪ੍ਰੀਤ ਦਾ ਕੀਤਾ ਹੋ ਸਕਦਾ ਹੈ ਪਰ ਫੇਰ ਵੀ ਆਈ ਬੀ ਹਨੀਪ੍ਰੀਤ ਦੀ ਭਾਲ਼ ‘ਚ ਜੁਟੀ ਹੋਈ ਹੈ ਅਤੇ ਉਸ ਸਬੰਧੀ ਸੁਰਾਗ ਲੱਭ ਰਹੀ ਹੈ।
ਹੁਣ ਸਵਾਲ ਇਹ ਖੜੇ ਹੁਮਦੇ ਨੇ ਕਿ ਆਈ ਬੀ ਦੇ ਸ਼ੰਕੇ ਮੁਤਾਬਿਕ ਜੇਕਰ ਹਨੀਪ੍ਰੀਤ ਦਾ ਕਤਲ ਹੁੰਦਾ ਵੀ ਹੈ ਤਾਂ ਉਸਦਾ ਕਤਲ ਕਰ ਵਾਲ਼ਾ ਜਾਂ ਕਰਵਾਉਣ ਵਾਲ਼ਾ ਹੈ ਕੌਣ ਹਨੀਪ੍ਰੀਤ ਨਾਲ਼ ਹੁਣ ਕਿਸਦੀ ਦੁਸ਼ਮਣੀ ਸੀ ਕੀ ਇਹ ਕਤਲ ਕਿਤੇ ਡੇਰੇ ਦੀ ਜ਼ਮੀਨ ਨੂੰ ਲੈ ਕੇ ਤਾਂ ਨਹੀਂ ਕਰਵਾਇਆ ਗਿਆ ਜੇ ਕਤਲ ਹੋਇਆ ਤਾਂ ਲਾਸ਼ ਕੀਤੇ ਦਫ਼ਨਾਈ ਗਈ ਜਾਂ ਸੁੱਟੀ ਗਈ ਸਵਾਲ ਕਈ ਨੇ ਪਰ ਇਹਨਾਂ ਦਾ ਜਵਾਬ ਉਦੋਂ ਤੱਕ ਨਹੀਂ ਮਿਲ ਸਕਦਾ ਜਦ ਤੱਕ ਹਨੀਪ੍ਰੀਤ ਦੇ ਕਤਲ ਦੀ ਪੁਸ਼ਟੀ ਨਹੀਂ ਹੋ ਜਾਂਦੀ।