ਐਮਾਜ਼ੋਨ ਦੇ ਸੀਈਓ ਜੈਫ ਬੇਜ਼ੋਸ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਦੇ ਨਾਲ-ਨਾਲ ਹੁਣ ਤੱਕ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬੇਜ਼ੋਸ ਨੇ ਬਿਲ ਗੇਟਸ ਨੂੰ ਪਿੱਛੇ ਛੱਡ ਇਹ ਉਪਲਬਧੀ ਆਪਣੇ ਨਾਮ ਕੀਤੀ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 105 ਬਿਲੀਅਨ ਡਾਲਰ ਭਾਵ 66000 ਕਰੋੜ ਹੋ ਗਈ ਹੈ।
ਉਨ੍ਹਾਂ ਦੀ ਜਾਇਦਾਦ ਦਾ ਜ਼ਿਆਦਾ ਹਿੱਸਾ ਐਮਾਜ਼ੋਨ ਦੇ 7.8 ਮਿਲੀਅਨ ਸ਼ੇਅਰ ਤੋਂ ਆਉਂਦਾ ਹੈ, ਜੋ ਉਨ੍ਹਾਂ ਦੇ ਹਿੱਸੇ ਹੈ। 53 ਸਾਲ ਦਾ ਜੈਫ ਬੇਜ਼ੋਸ ਦੀ ਜਿੰਦਗੀ ਕਾਫ਼ੀ ਸੰਘਰਸ਼ ਭਰੀ ਰਹੀ ਹੈ। ਬਚਪਨ ਤੋਂ ਹੀ ਉਹ ਕਾਫ਼ੀ ਐਕਟਿਵ ਰਹੇ ਹਨ। ਬਚਪਨ ‘ਚ ਉਹ ਘਰ ਦੀਆਂ ਚੀਜਾਂ ਨੂੰ ਖੋਲ ਕੇ ਫਿਰ ਫਿਟ ਕਰਦੇ ਸੀ। ਉਨ੍ਹਾਂ ਦੀ ਮਿਹਨਤ ਦੀ ਬਦੌਲਤ ਅੱਜ ਉਹ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ।
ਫੋਰਬਸ ਦੀ ਇਕ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਅਮੇਜਨ ਡਾਟ ਕਾਮ ਦੇ ਸ਼ੇਅਰਾਂ ‘ਚ ਭਾਰੀ ਉਛਾਲ ਆਉਣ ਤੋਂ ਬਾਅਦ ਬੇਜ਼ੋਸ ਦੀ ਕੁੱਲ ਜਾਇਦਾਦ ਵੱਧ ਕੇ 93.8 ਅਰਬ ਡਾਲਰ ਹੋ ਗਈ। ਬੇਜ਼ੋਸ ਨੇ 5.1 ਅਰਬ ਡਾਲਰ ਦੀ ਕਮਾਈ ਕੀਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਨੰਬਰ-1 ਮਾਈਕ੍ਰੋਸਾਫਟ ਦੇ ਸਹਿ-ਬਾਨੀ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ।