ਮੁੰਬਈ : ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਪਕੌੜਿਆਂ ਵਾਲੇ ਬਿਆਨ 'ਤੇ ਅੱਜ ਸ਼ਿਵ ਸੈਨਾ ਨੇ ਤਕੜਾ ਵਾਰ ਕੀਤਾ ਅਤੇ ਕਿਹਾ ਕਿ ਮੋਦੀ ਸਰਕਾਰ ਕਸ਼ਮੀਰ ਸਮੇਤ ਅਹਿਮ ਮੁੱਦਿਆਂ ਤੋਂ ਧਿਆਨ ਭਟਕਾ ਰਹੀ ਹੈ। ਪਾਕਿਸਤਾਨ ਨੂੰ 'ਹਰਾਉਣ' ਅਤੇ ਉਸ ਨੂੰ 'ਵੋਟ ਦੇਣ' ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸ਼ਲਾਘਾ ਕਰਦਿਆਂ ਸ਼ਿਵ ਸੈਨਾ ਨੇ ਇਹ ਵੀ ਕਿਹਾ ਕਿ 4 ਸਾਲ ਤੋਂ ਸੱਤਾ ਦੇ ਰਹਿਣ ਦੇ ਮਗਰੋਂ ਵੀ ਮੋਦੀ ਸਰਕਾਰ ਕਸ਼ਮੀਰ ਮੁੱਦਾ ਹੱਲ ਨਹੀਂ ਕਰ ਸਕੀ।
ਪਾਰਟੀ ਨੇ ਆਪਣੇ ਮੁੱਖ ਪੱਤਰ 'ਸਾਮਨਾ' ਵਿਚ ਕਿਹਾ,''ਕਾਂਗਰਸ ਵਿਚ ਪਾਕਿਸਤਾਨ ਨੂੰ ਪਾਠ ਪੜ੍ਹਾਉਣ ਦੀ ਹਿੰਮਤ ਨਹੀਂ ਸੀ, ਹਾਲਾਂਕਿ ਇੰਦਰਾ ਗਾਂਧੀ ਨੇ ਪਾਕਿਸਤਾਨ ਨੂੰ ਹਰਾਇਆ ਅਤੇ ਉਸ ਨੂੰ ਵੰਡ ਦਿੱਤਾ। ਉਨ੍ਹਾਂ ਨੇ ਅਜਿਹੇ ਸਮੇਂ ਹਿੰਮਤ ਦਿਖਾਈ ਜਦੋਂ ਅਮਰੀਕਾ ਪਾਕਿਸਤਾਨ ਵਲ ਸੀ।''
ਉਨ੍ਹਾਂ ਕਿਹਾ,''ਗੰਭੀਰ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕਾਲਪਨਿਕ ਪਕੌੜੇ ਤਲੇ ਜਾ ਰਹੇ ਹਨ।'' ਯਾਦ ਰਹੇ ਕਿ ਭਾਜਪਾ ਪ੍ਰਧਾਨ ਨੇ ਹਾਲ ਹੀ ਵਿਚ ਸੰਸਦ ਵਿਚ ਕਿਹਾ ਸੀ ਕਿ ਬੇਰੋਜ਼ਗਾਰ ਰਹਿਣ ਨਾਲੋਂ ਤਾਂ ਚੰਗੇ ਹਨ ਪਕੌੜੇ ਵੇਚਣੇ।