ਅੰਮ੍ਰਿਤਸਰ ਪੁਲਿਸ ਨੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਨਿਵੇਕਲੀ ਪਹਿਲ ਕੀਤੀ ਹੈ। ਟ੍ਰੈਫ਼ਿਕ ਪੁਲਿਸ ਦੇ ਨਾਲ ਹੁਣ ਐਨ.ਸੀ.ਸੀ. ਦੇ ਕੈਡਿਟ ਟ੍ਰੈਫ਼ਿਕ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਟ੍ਰੈਫ਼ਿਕ ਪੁਲਿਸ ਦਾ ਸਾਥ ਦੇਣਗੇ।
ਟ੍ਰੈਫ਼ਿਕ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਐਨ.ਸੀ.ਸੀ. ਕੈਡੇਟਸ ਨੂੰ ਪਹਿਲਾਂ ਟ੍ਰੈਫ਼ਿਕ ਨਿਯਮ ਅਤੇ ਪ੍ਰਬੰਧ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਹੁਣ ਇਹ ਕੈਡੇਟਸ ਟ੍ਰੈਫ਼ਿਕ ਜਾਗਰੂਕਤਾ ਲਈ ਪੁਲਿਸ ਟੀਮ ਦਾ ਸਾਥ ਦੇਣਗੇ।
ਉਹਨਾਂ ਕਿਹਾ ਕਿ ਆਮ ਲੋਕਾਂ ਦੇ ਬੱਚੇ ਹੀ ਜਦੋਂ ਆਮ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰਨਗੇ ਤਾਂ ਸਮਾਜ ਲਈ ਬਹੁਤ ਹੀ ਚੰਗਾ ਸੁਨੇਹਾ ਜਾਵੇਗਾ।
ਪੁਲਿਸ ਵੱਲੋਂ ਇਸ ਮੁਹਿੰਮ ਬਾਰੇ ਬਹੁਤ ਆਸਵੰਦ ਹੈ ਅਤੇ ਇਸ ਸ਼ਲਾਘਾਯੋਗ ਉਪਰਾਲੇ ਨਾਲ ਸੜਕੀ ਆਵਾਜਾਈ ਵਿਵਸਥਾ ਵਿੱਚ ਕਾਫੀ ਸੁਧਾਰ ਆਵੇਗਾ।