ਆਨਲਾਈਨ ਠੱਗੀ ਰੋਕਣ ਲਈ ਸਰਕਾਰ ਦਾ ਵੱਡਾ ਉਪਰਾਲਾ

ਆਨਲਾਈਨ ਠੱਗੀ ਨੂੰ ਰੋਣਕਣ ਲਈ ਖਪਤਕਾਰਾਂ ਦੇ ਹਿੱਤ ਵਿੱਚ ਕੇਂਦਰ ਸਰਕਾਰ ਨੇ ਨਵੇਂ ਕਦਮ ਪੁੱਟੇ ਹਨ। ਸਰਕਾਰ ਨੇ ਅੱਜ ਤੋਂ ਈ-ਕਾਮਰਸ ਫਰਮਾਂ ਲਈ ਵਸਤਾਂ ਦੀ ਕੀਮਤ (ਐਮਆਰਪੀ) ਤੋਂ ਇਲਾਵਾ ਮਿਆਦ ਲੰਘਣ ਦੀ ਮਿਤੀ ਅਤੇ ਕਸਟਮਰ ਕੇਅਰ ਬਾਰੇ ਵੇਰਵੇ ਦੇਣੇ ਲਾਜ਼ਮੀ ਕਰ ਦਿੱਤੇ ਹਨ।

ਨਵੇ ਸੋਧੇ ਗਏ ਨਿਯਮ ਤਹਿਤ ਹੁਣ ਈ-ਕਾਮਰਸ ਪਲੈਟਫਾਰਮ ਉਤੇ ਦਿਖਾਈਆਂ ਜਾਣ ਵਾਲੀਆਂ ਵਸਤਾਂ ਬਾਰੇ ਨਵੇਂ ਨਿਯਮਾਂ ਤਹਿਤ ਲੋੜੀਂਦੀ ਜਾਣਕਾਰੀ ਦੇਣੀ ਪਵੇਗੀ। ਕੰਪਨੀਆਂ ਨੂੰ ਲੇਬਲ ਉਤੇ ਵਸਤਾਂ ਦੇ ਐਮਆਰਪੀ ਦੇ ਨਾਲ ਨਾਲ ਇਸ ਦੇ ਤਿਆਰ ਹੋਣ ਦੀ ਮਿਤੀ, ਇਸ ਦੀ ਮਿਆਦ ਲੰਘਣ ਦੀ ਤਰੀਕ, ਕੁੱਲ ਮਾਤਰਾ, ਸਬੰਧਤ ਚੀਜ਼ ਕਿਹੜੇ ਮੁਲਕ ’ਚ ਤਿਆਰ ਹੋਈ ਹੈ ਅਤੇ ਕਸਟਮਰ ਕੇਅਰ ਬਾਰੇ ਵੇਰਵੇ ਦੇਣੇ ਪੈਣਗੇ।