ਸਿਮ ਕਾਰਡ ਮੁਹੱਈਆ ਕਰਾਉਣ ਵਾਲੀ ਕੰਪਨੀ ਚੈਟ ਸਿਮ ਨੇ ਇਟਲੀ ਦੇ ਮਿਲਾਨ ਵਿਚ ਆਪਣੇ ਸਭ ਤੋਂ ਆਧੁਨਿਕ ‘ਚੈਟ ਸਿਮ 2’ ਸਿਮ ਕਾਰਡ ਨੂੰ ਲਾਂਚ ਕਰ ਦਿੱਤਾ। ਕੰਪਨੀ ਦੇ ਇਸ ਸਿਮ ਕਾਰਡ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਯੂਜਰਸ ਅਨਲਿਮਟਿਡ ਇੰਟਰਨੈੱਟ ਸਰਫਿੰਗ ਅਤੇ ਮੈਸੇਜਿੰਗ ਕਰ ਸਕਣਗੇ।
ਖਾਸ ਗੱਲ ਹੈ ਕਿ ਇਸਦੇ ਲਈ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਸ਼ੁਲਕ ਨਹੀਂ ਦੇਣਾ ਪਵੇਗਾ ਅਤੇ ਨਾ ਹੀ ਇਸਦੇ ਲਈ ਕਿਸੇ ਪ੍ਰਕਾਰ ਦੀ ਸੀਮਾ ਹੋਵੇਗੀ। ‘ਚੈਟ ਸਿਮ’ ਦੇ ਸਲਾਨਾ ਪਲਾਨ ਦੇ ਤਹਿਤ ਯੂਜਰਸ ਦੇ ਕੋਲ ਤਕਰੀਬਨ 165 ਦੇਸ਼ਾਂ ਤੱਕ ਵਿਚ ਮੈਸੇਜ ਭੇਜਣ ਦੀ ਸਹੂਲਤ ਹੋਵੇਗੀ। ਚੈਟ ਸਿਮ 2 ਬਾਰਸਿਲੋਨਾ ਵਿਚ 26 ਫਰਵਰੀ ਤੋਂ ਇਕ ਮਾਰਚ ਤੱਕ ਚੱਲਣ ਵਾਲੇ ‘ਮੋਬਾਇਲ ਵਰਲਡ ਕਾਂਗਰਸ 2018’ ਵਿਚ ਪੇਸ਼ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਇਸਨੂੰ ਪ੍ਰਦਰਸ਼ਿਤ ਕਰਨ ਤੋਂ ਬਾਅਦ ਹੀ ਇਸਨੂੰ ਮਾਰਕਿਟ ਵਿਚ ਉਤਾਰਿਆ ਜਾਵੇਗਾ।