'ਆਪ' ਦੇ ਇਸ ਲੀਡਰ ਨੂੰ ਹੁਣ ਆਇਆ ਵਿਆਹ ਕਰਵਾਉਣ ਦਾ ਖਿਆਲ

ਖਾਸ ਖ਼ਬਰਾਂ

ਆਮ ਆਦਮੀ ਪਾਰਟੀ ਦੇ ਇਕ ਸੀਨੀਅਰ ਲੀਡਰ ਤੇ ਵਕੀਲ ਵਿਆਹ ਕਰਵਾਉਣ ਦੀ ਤਿਆਰੀ ‘ਚ ਹਨ। ਸਭ ਤੋਂ ਰੌਚਿਕ ਗੱਲ ਇਹ ਹੈ ਕਿ ਇਸ ਲੀਡਰ ਨੇ ਆਪਣੇ ਵਿਆਹ ਲਈ ਅੰਗਰੇਜ਼ੀ ਅਖ਼ਬਾਰ ‘ਚ ਇਸ਼ਤਿਹਾਰ ਦਿੱਤਾ ਹੈ। ਉਨ੍ਹਾਂ ਇਸ਼ਤਿਹਾਰ ‘ਚ ਬਕਾਇਦਾ ਤੌਰ ‘ਤੇ ਲਿਖਿਆ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਲੀਡਰ ਹਨ।

‘ਆਪ’ ਇਸ ਸੀਨੀਅਰ ਲੀਡਰ ਦਾ ਨਾਮ ਹੈ ਹਿੰਮਤ ਸਿੰਘ ਸ਼ੇਰਗਿੱਲ। ਉਹ ਵਿਧਾਨ ਸਭਾ ਚੋਣਾਂ ‘ਚ ਬਿਕਰਮ ਮਜੀਠੀਆ ਖ਼ਿਲਾਫ ਚੋਣ ਲੜਣ ਕਰਕੇ ਚਰਚਾ ‘ਚ ਰਹੇ ਹਨ। ਇਸ ਤੋਂ ਪਹਿਲਾਂ ਉਹ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਹਨ। ਇਹ ਚੋਣ ਵੀ ਉਹ ਵੱਡੇ ਫਰਕ ਨਾਲੇ ਹਾਰੇ ਸੀ। 

38 ਸਾਲਾਂ ਦੇ ਹਿੰਮਤ ਸ਼ੇਰਗਿੱਲ ਰਹੀਸ ਪਰਿਵਾਰ ਦਾ ਸਬੰਧ ਰੱਖਦੇ ਹਨ। ਉਨ੍ਹਾਂ ਪਿਤਾ ਸਮਸ਼ੇਰ ਸਿੰਘ ਸ਼ੇਰਗਿੱਲ ਪਿਛਲੀ ਕੈਪਟਨ ਸਰਕਾਰ ‘ਚ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਰਹੇ ਹਨ।

ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਉਹ ਆਪਣੇ ਸਿਆਸੀ ਜੀਵਨ ‘ਚ ਕਾਫੀ ਬਿਜ਼ੀ ਸੀ ਤੇ ਇਸ ਕਰਕੇ ਵਿਆਹ ਕਾਫੀ ਦੇਰੀ ਨਾਲ ਕਰਵਾ ਰਹੇ ਹਨ। ਪਿਛਲੇ ਸਮੇਂ ਤੋਂ ਉਹ ਥੋੜ੍ਹਾ ਵਿਹਲੇ ਸਨ ਤੇ ਹੁਣ ਵਿਆਹ ਕਰਵਾਉਣ ਬਾਰੇ ਸੋਚਿਆ ਹੈ। ਉਨ੍ਹਾਂ ਕਿਹਾ ਕਿ ਇਸੇ ਦੇ ਚੱਲਦਿਆਂ ਹੀ ਉਨ੍ਹਾਂ ਅਖ਼ਬਾਰ ‘ਚ ਇਸ਼ਤਿਹਾਰ ਦਿੱਤਾ ਹੈ।