ਇਸ ਮਹੀਨੇ ਜੇਕਰ ਤੁਸੀਂ ਆਪਣੇ ਮੋਬਾਈਲ ਨੰਬਰ 'ਤੇ ਰਿਚਾਰਜ ਨਹੀਂ ਕਰਾਇਆ ਤਾਂ ਅਸੀਂ ਤੁਹਾਨੂੰ ਮਹੀਨਾਵਰ ਪਲੈਨ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ। ਏਅਰਟੈੱਲ, ਜੀਓ, ਵੋਡਾਫੋਨ, ਆਈਡੀਆ ਤੇ ਬੀਐਸਐਨਐਲ ਟੈਲੀਕਾਮ ਨੈੱਟਵਰਕ 'ਤੇ ਇਸ ਮਹੀਨੇ ਬੇਹਤਰ ਪਲੈਨ ਹਨ। ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ 349 ਰੁਪਏ ਵਾਲੇ ਪ੍ਰੀਪੇਡ ਪਲੈਨ ਨੂੰ ਰਿਵਾਈਜ਼ ਕੀਤਾ ਹੈ।
ਪਹਿਲਾਂ ਇਸ ਪਲੈਨ 'ਚ ਕੰਪਨੀ 1 ਜੀਬੀ ਡਾਟਾ ਹਰ ਦਿਨ ਤੇ ਅਸੀਮਤ ਕਾਲ ਦੇ ਰਹੀ ਹੈ। ਹੁਣ ਗਾਹਕ ਰੋਮਿੰਗ 'ਤੇ ਵੀ ਅਸੀਮਤ ਕਾਲ ਦਾ ਮਜ਼ਾ ਲੈ ਸਕਣਗੇ। ਇਸ ਦੇ ਨਾਲ ਹੀ 100 ਮੈਸੇਜ ਵੀ ਏਅਰਟੈਲ ਇਸ ਪਲੈਨ 'ਚ ਦੇ ਰਿਹਾ ਹੈ।ਏਅਰਟੈੱਲ 4ਜੀ ਫ਼ੋਨ: ਇਸ ਦਿਵਾਲੀ ਮੌਕੇ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਕੈਸ਼ਬੈਕ ਆਫ਼ਰ ਦੇ ਨਾਲ 1,399 ਰੁਪਏ ਦੀ ਕੀਮਤ ਵਾਲਾ ਸਮਾਰਟਫ਼ੋਨ ਵੀ ਲਾਂਚ ਕਰ ਦਿੱਤਾ ਹੈ।
ਇਸ ਸਮਾਰਟਫ਼ੋਨ ਨੂੰ ਖਰੀਦਣ ਵਾਲੇ ਯੂਜ਼ਰ ਨੂੰ 169 ਰੁਪਏ ਦਾ ਰੀਚਾਰਜ ਕਰਵਾਉਣ 'ਤੇ ਅਸੀਮਤ ਕਾਲਿੰਗ ਤੇ 512 ਐਮ.ਬੀ. ਡਾਟਾ ਰੋਜ਼ਾਨਾ ਮਿਲੇਗਾ। ਵੋਡਾਫੋਨ ਟੈਲੀਕਾਮ ਕੰਪਨੀ ਨੇ 496 ਰੁਪਏ ਦਾ ਨਵਾਂ ਟੈਰਿਫ਼ ਪਲੈਨ ਉਤਾਰਿਆ ਹੈ। ਇਸ ਨਵੇਂ ਪਲੈਨ ਦੀ ਵੈਲੇਡਿਟੀ 28 ਦਿਨ ਹੈ, ਜਿਸ 'ਚ ਗਾਹਕ ਨੂੰ ਹਰ ਦਿਨ 1 ਜੀਬੀ ਡਾਟਾ ਤੇ ਅਸੀਮਤ ਲੋਕਲ ਐਸਟੀਡੀ ਕਾਲਿੰਗ ਦਿੱਤੀ ਜਾਵੇਗੀ।
ਵੋਡਾਫੋਨ ਨੇ 177 ਰੁਪਏ 'ਚ ਇੱਕ ਹੋਰ ਟੈਰਿਫ ਪਲੈਨ ਉਤਾਰਿਆ ਹੈ। ਇਹ ਪਲੈਨ ਵੀ 28 ਦਿਨ ਦੀ ਵੈਧਤਾ ਦੇ ਨਾਲ ਆਉਂਦਾ ਹੈ। ਜਿਸ 'ਚ ਹਰ ਦਿਨ ਗਾਹਕ ਨੂੰ 1 ਜੀਬੀ ਡੇਟਾ ਮਿਲੇਗਾ ਤੇ ਅਸੀਮਿਤ ਕਾਲਿੰਗ ਮਿਲੇਗੀ। ਇਹ ਪਲੈਨ ਨਵੇਂ ਵੋਡਾਫੋਨ ਉਪਭੋਗਤਾਵਾਂ ਲਈ ਹੀ ਹੋਵੇਗਾ।
ਰਿਲਾਇੰਸ ਜੀਓ ਦੇ 399 ਰੁਪਏ ਵਾਲੇ ਪਲੈਨ 'ਚ ਤੁਹਾਨੂੰ 70 ਦਿਨਾਂ ਤੱਕ 70 ਜੀਬੀ ਡੇਟਾ ਤੇ ਅਸੀਮਿਤ ਲੋਕਲ-ਐਸਟੀਡੀ ਤੇ ਰੋਮਿੰਗ ਕਾਲ ਮਿਲੇਗੀ। ਹਰ ਦਿਨ ਇਸ ਪਲੈਨ 'ਚ 1 ਜੀਬੀ ਡਾਟਾ ਦੀ ਲਿਮਟ ਦਿੱਤੀ ਗਈ ਹੈ। ਜੀਓ ਨੇ 309 ਵਾਲੇ ਪਲੈਨ ਨੂੰ ਰਿਵਾਇਸ ਕੀਤਾ ਹੈ। ਹੁਣ ਇਹ ਪਲੈਨ 56 ਦਿਨ ਨਹੀਂ ਬਲਕਿ 49 ਦਿਨ ਦੀ ਵੈਧਤਾ ਨਾਲ ਆਵੇਗਾ। ਇਸ 'ਚ 49 ਜੀਬੀ ਡੇਟਾ ਤੇ ਅਸੀਮਤ ਲੋਕਲ-ਐਸਟੀਡੀ ਕਾਲਿੰਗ ਮਿਲੇਗੀ।
ਆਈਡੀਆ ਨੇ 495 ਰੁਪਏ ਦਾ ਪਲੈਨ ਉਤਾਰਿਆ ਹੈ। ਇਸ 'ਚ ਹਰ ਦਿਨ 1 ਜੀਬੀ ਡਾਟਾ ਤੇ ਅਸੀਮਤ ਕਾਲਿੰਗ ਦੇ ਰਹੀ ਹੈ। ਪਲੈਨ ਦੀ ਵੈਧਤਾ 84 ਦਿਨਾਂ ਦੀ ਹੈ। ਆਈਡੀਆ ਦੇ ਪਲੈਨ 'ਚ ਹਰ ਦਿਨ 300 ਮਿੰਟ ਤੇ ਇੱਕ ਹਫ਼ਤੇ 1200 ਮਿੰਟ ਤੱਕ ਮੁਫ਼ਤ ਕਾਲਿੰਗ ਕਰ ਸਕਦੇ ਹੋ ਪਰ ਇਹ ਪਲੈਨ ਨਵੇਂ ਪ੍ਰੀਪੇਡ ਉਪਭੋਗਤਾਵਾਂ ਲਈ ਹੀ ਹੋਵੇਗਾ।