ਇੰਡੀਅਨ ਰੇਲਵੇ ਨੇ ਮੁਸਾਫਿਰਾਂ ਦੀ ਸੁਵਿਧਾ ਲਈ ਨਵੇਂ ਬਦਲਾਅ ਕੀਤੇ ਹਨ, ਜੇਕਰ ਤੁਸੀ ਭੀਮ ਐਪ ਰਾਹੀ ਟਿਕਟ ਬੁੱਕ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀ ਰੇਲ ਦੀ ਯਾਤਰਾ ਮੁਫਤ ਕਰ ਸਕੋ ਕੈਸ਼ਲੇਸ ਟਿਕਟਿੰਗ ਨੂੰ ਵਧਾਵਾ ਦੇਣ ਲਈ ਰੇਲਵੇ ਦੀ ਪੁਰਸਕਾਰ ਯੋਜਨਾ ਸ਼ੁਰੂ ਕੀਤੀ ਹੈ ਪਰ ਇਸ ਦਾ ਲਾਭ ਸਿਰਫ ਭੀਮ ਐਪ ਦੇ ਮਾਧਿਆਮ ਨਾਲ ਟਿਕਟ ਬਣਾਉਣ ਵਾਲੇ ਲੋਕਾਂ ਨੂੰ ਹੋਵੇਗਾ।
ਇਸ ਯੋਜਨਾ ਦਾ ਪਹਿਲਾ ਡ੍ਰਾ ਨੰਬਰ ਰਾਹੀ ਕੱਢਿਆ ਜਾਵੇਗਾ। ਆਈਆਰਟੀਸੀਟੀ ਨੇ ਭੀਮ ਐਪ ਨਾਲ ਟਿਕਟ ਬਣਾਉਣ ਵਾਲਿਆਂ ਨੂੰ ਲਾਟਰੀ ਨਾਲ ਇਨਾਮ ਦੇਣ ਦੀ ਸਕੀਮ ਬਣਾਈ ਹੈ।ਏਸੀ ਕੋਚ ਦੇ ਸਾਰੇ ਮੁਸਾਫਿਰਾਂ ਦਾ ਹੁਣ ਆਈਡੀ ਚੈੱਕ ਹੋਵੇਗਾ ਇੱਕ ਪੀਐਮਆਰ ਦੇ ਯਾਤਰਾ ਕਰਨ ਵਾਲੇ ਮੁਸਾਫਿਰਾਂ ‘ਚ ਸਭ ਦੀ ਆਈਡੀ ਚੈੱਕ ਹੋਵੇਗੀ। ਨਵੇਂ ਟਾਈਮ ਟੇਬਰ ਰਾਹੀ ਹਰੇਕ ਗੱਡੀਆਂ ‘ਚ ਇਕ ਨਵੰਬਰ ਨੂੰ ਸ਼ੁਰੂ ਕੀਤਾ ਜਾਵੇਗਾ।
ਦਸੰਬਰ ਦੇ ਅੰਤ ‘ਚ ਹਰ ਸਲੀਪਰ ਮੁਸਾਫਿਰ ਦਾ ਵੀ ਆਈਡੀ ਚੈੱਕ ਕੀਤਾ ਜਾਵੇਗਾ।ਰੇਲਵੇ ‘ਚ ਸਫਰ ਕਰਨ ਦੌਰਾਨ ਸੌਣ ਨੂੰ ਲੈ ਕੇ ਤੁਸੀਂ ਕਈ ਵਾਰ ਝਗੜੇ ਹੁੰਦੇ ਦੇਖੇ ਹੋਣਗੇ। ਇਸ ਝਗੜੇ ਨੂੰ ਘਟਾਉਣ ਲਈ ਰੇਲਵੇ ਨੇ ਸੌਣ ਦੇ ਅਧਿਕਾਰਕ ਸਮੇਂ ਵਿਚ ਇਕ ਘੰਟੇ ਦੀ ਕਟੌਤੀ ਜਾਰੀ ਕਰ ਦਿੱਤੀ ਹੈ।
ਰੇਲਵੇ ਵਲੋਂ ਜਾਰੀ ਸਰਕੂਲਰ ਅਨੁਸਾਰ ਰਿਜ਼ਰਵ ਡੱਬਿਆਂ ਦੇ ਮੁਸਾਫਿਰ ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਹੀ ਸੌਂ ਸਕਦੇ ਹਨ ਤਾਂ ਕਿ ਹੋਰ ਵਿਅਕਤੀਆਂ ਨੂੰ ਸੀਟ ‘ਤੇ ਬਾਕੀ ਬਚੇ ਘੰਟਿਆਂ ‘ਚ ਬੈਠਣ ਦਾ ਮੌਕਾ ਮਿਲੇ। ਇਸ ਤੋਂ ਪਹਿਲਾਂ ਸੌਣ ਦਾ ਅਧਿਕਾਰਕ ਸਮਾਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਤਕ ਸੀ। ਇਸ ਸੰਬੰਧੀ ਸਰਕੂਲਰ 31 ਅਗਸਤ ਨੂੰ ਜਾਰੀ ਕੀਤਾ ਗਿਆ ਹੈ।