ਅਪਰਾਧ ਬਿਊਰੋ ਦੀ ਤਾਜ਼ਾ ਰੀਪੋਰਟ ਵਿਚ ਪ੍ਰਗਟਾਵਾ
ਇੰਦੌਰ, 4 ਦਸੰਬਰ: ਜਿਨਸੀ ਅਪਰਾਧਾਂ ਦੇ ਮਾਮਲੇ 'ਚ ਦੇਸ਼ ਦੀਆਂ ਬੱਚੀਆਂ ਅਤੇ ਔਰਤਾਂ ਪਰਾਏ ਲੋਕਾਂ ਦੇ ਮੁਕਾਬਲੇ ਅਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਦੇ ਲੋਕਾਂ ਤੋਂ ਕਿਤੇ ਜ਼ਿਆਦਾ ਅਸੁਰੱਖਿਅਤ ਹਨ। ਰਾਸ਼ਟਰੀ ਅਪਰਾਧ ਰੀਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੀ ਤਾਜ਼ਾ ਰੀਪੋਰਟ ਸਮਾਜਕ ਗਿਰਾਵਟ ਦੇ ਇਸ ਰੁਖ਼ ਦੀ ਤਸਦੀਕ ਕਰਦੀ ਹੈ। ਇਸ ਦੇ ਅੰਕੜੇ ਦਸਦੇ ਹਨ ਕਿ ਸਾਲ 2016 'ਚ ਬਲਾਤਕਾਰ ਦੇ 94.6 ਫ਼ੀ ਸਦੀ ਰਜਿਸਟਰਡ ਮਾਮਲਿਆਂ 'ਚ ਮੁਲਜ਼ਮ ਕੋਈ ਹੋਰ ਨਹੀਂ ਬਲਕਿ ਪੀੜਤਾਵਾਂ ਦੇ ਰਿਸ਼ਤੇਦਾਰ ਸਨ ਜਿਨ੍ਹਾਂ 'ਚ ਉਨ੍ਹਾਂ ਦੇ ਦਾਦਾ, ਪਿਤਾ, ਭਰਾ ਅਤੇ ਪੁੱਤਰ ਤਕ ਸ਼ਾਮਲ ਹਨ।ਰੀਪੋਰਟ ਅਨੁਸਾਰ ਭਾਰਤ 'ਚ ਬਲਾਤਕਾਰ ਦੇ ਕੁਲ 28,947 ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚੋਂ 36,859 ਮਾਮਲਿਆਂ 'ਚ ਪੀੜਤ ਬੱਚੀਆਂ ਅਤੇ ਔਰਤਾਂ ਦੇ ਜਾਣਕਾਰਾਂ 'ਤੇ ਉਨ੍ਹਾਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਇਲਜ਼ਾਮ ਲੱਗੇ ਹਨ।