ਆਪਣੀ ਲਾਡਲੀ ਸੁਹਾਨਾ ਨੂੰ ਮਿਸ ਕਰ ਰਹੇ ਹਨ ਸ਼ਾਹਰੁਖ ਖਾਨ

ਬਾਲੀਵੁੱਡ ਦੇ ਕਿੰਗ ਖਾਨ ਆਪਣੇ ਤਿੰਨੋਂ ਬੱਚਿਆਂ ਨਾਲ ਕਾਫ਼ੀ ਕਲੋਜ ਹਨ। ਉਹ ਆਪਣੇ ਛੋਟੇ ਬੇਟੇ ਅਬਰਾਮ ਦੇ ਨਾਲ ਅਕਸਰ ਆਪਣੀ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲਾਂਕਿ ਇਸ ਵਾਰ ਉਨ੍ਹਾਂ ਨੇ ਆਪਣੀ ਧੀ ਸੁਹਾਨਾ ਖਾਨ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। 

 ਦਰਅਸਲ ਸੁਹਾਨਾ ਆਪਣੀ ਪੜਾਈ ਦੇ ਸਿਲਸਿਲੇ ਨਾਲ ਅੱਜਕੱਲ੍ਹ ਲੰਦਨ ਵਿੱਚ ਹੈ। ਦੱਸ ਦਈਏ ਕਿ ਉਹ ਆਪਣੀ ਪੜਾਈ ਦੇ ਨਾਲ ਬਾਲੀਵੁੱਡ ਵਿੱਚ ਆਉਣ ਦੀ ਤਿਆਰੀ ਵੀ ਕਰ ਰਹੀ ਹੈ। ਕੁਝ ਦਿਨ ਪਹਿਲਾਂ ਸੁਹਾਨਾ ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਕੈਮਰਿਆਂ ਤੋਂ ਬਚਦੀ ਹੋਈ ਨਜ਼ਰ ਆਈ ਸੀ।

ਹਾਲਾਂਕਿ ਸ਼ਾਹਰੁਖ ਖਾਨ ਦੁਆਰਾ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਹ ਆਪਣੀ ਧੀ ਨੂੰ ਕਾਫ਼ੀ ਮਿਸ ਕਰ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਖਾਨ ਨੇ ਕੈਪਸ਼ਨ ਦਿੱਤਾ ਹੈ, ਜਦੋਂ ਬੱਚੇ ਸਕੂਲ ਚਲੇ ਜਾਂਦੇ ਹੈ ਅਤੇ ਤੁਹਾਡੇ ਨੇੜੇ ਤੇੜੇ ਇਹ ਦੱਸਣ ਲਈ ਨਹੀਂ ਹੁੰਦਾ ਕਿ ਤੁਸੀ ਇੱਕ ਫੋਟੋ ਵਿੱਚ ਕਿੰਨੇ ਫਿਲਟਰਸ ਦਾ ਇਸਤੇਮਾਲ ਕਰ ਰਹੇ ਹੋ । 

ਸੁਹਾਨਾ ਅਜੇ ਸਿਰਫ 17 ਸਾਲ ਦੀ ਹੈ ਅਤੇ ਉਹ ਸ਼ਾਹਰੁਖ ਖਾਨ ਦੇ ਦੋਸਤ ਅਤੇ ਫਿਲਮ ਮੇਕਰ ਕਰਨ ਜੌਹਰ ਦੀ ਨਿਗਰਾਨੀ ਵਿੱਚ ਹੈ। ਉਹ ਹੁਣ ਤੋਂ ਹੀ ਆਪਣੇ ਬਾਲੀਵੁੱਡ ਕਰੀਅਰ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕਿੰਗ ਖਾਨ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਬਾਲੀਵੁੱਡ ਵਿੱਚ ਆਉਣਾ ਚਾਹੁੰਦੀ ਹੈ ਪਰ ਇਸਦੇ ਲਈ ਪਹਿਲਾਂ ਉਸ ਨੂੰ ਆਪਣੀ ਪੜਾਈ ਪੂਰੀ ਕਰਨੀ ਹੋਵੇਗੀ।