ਅਰੁਣ ਜੇਟਲੀ ਤੋਂ ਨਰਾਜ਼ ਹਨ ਤੈਮੂਰ ਅਲੀ ਖਾਨ, ਜਾਣੋ ਵਜ੍ਹਾ

ਖਾਸ ਖ਼ਬਰਾਂ

ਚੰਡੀਗੜ੍ਹ: ਇੱਕ ਫਰਵਰੀ 2018 ਨੂੰ ਦੇਸ਼ ਭਰ ਵਿੱਚ ਸਾਰਿਆਂ ਦੀ ਨਿਗ੍ਹਾ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਉੱਤੇ ਸੀ। ਬਜਟ ਦੇ ਸਾਹਮਣੇ ਆਉਣ ਉੱਤੇ ਲੋਕ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਲੱਗੇ ਪਰ ਦੂਜੇ ਪਾਸੇ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਦੇ ਲਾਡਲੇ ਨਵਾਬਜ਼ਾਦੇ ਤੈਮੂਰ ਅਲੀ ਖ਼ਾਨ ਵੀ ਵਾਇਰਲ ਹੋ ਰਿਹਾ ਸੀ। 

ਤੁਸੀਂ ਸੋਚ ਰਹੇ ਹੋਵੇਗਾ ਕਿ ਨਵਾਬਜ਼ਾਦੇ ਤੈਮੂਰ ਅਲੀ ਖ਼ਾਨ ਦਾ ਬਜਟ ਨਾਲ ਕੀ ਲੈਣ-ਦੇਣਾ।

ਅਸਲ ਵਿੱਚ ਬਜਟ 2018 ਦੇ ਮੱਦੇਨਜ਼ਰ ਟਵਿੱਟਰ ਉੱਤੇ ਲੋਕਾਂ ਨੇ ਆਪਣੇ ਰੀਐਕਸ਼ਨ ਦੇਣਾ ਸ਼ੁਰੂ ਕਰ ਦਿੱਤਾ। ਤੈਮੂਰ ਸਭ ਤੋਂ ਪਾਪੂਲਰ ਸਟਾਰਕਿੱਡ ਹੈ। ਇਸ ਲਈ ਲੋਕ ਬਜਟ ਤੇ ਤੈਮੂਰ ਨੂੰ ਲੈ ਕੇ ਮਜ਼ਾਕ ਕਰਨ ਲੱਗੇ। 

ਲੋਕਾਂ ਨੇ ਕਿਹਾ ਕਿ ਤੈਮੂਰ ਹੁਣ ਖ਼ੁਸ਼ ਨਹੀਂ ਕਿਉਂਕਿ ਡਾਇਪਰਸ ਉੱਤੇ ਵੀ ਟੈਕਸ ਰਿਲੀਫ ਨਹੀਂ ਦਿੱਤੀ ਗਈ।ਇਸ ਦੇ ਨਾਲ ਟਵਿੱਟਰ ਉੱਤੇ ਲੋਕ ਇਹ ਵੀ ਕਹਿਣ ਲੱਗੇ ਕਿ ਅੱਜ ਅਰੁਣ ਜੇਤਲੀ ਨੂੰ ਉਸ ਤਰ੍ਹਾਂ ਮਹਿਸੂਸ ਹੋ ਰਿਹਾ ਹੋਵੇਗਾ ਜਿਵੇਂ ਤੈਮੂਰ ਨੂੰ ਆਮ ਦਿਨਾਂ ਵਿੱਚ ਫ਼ੀਲ ਹੁੰਦਾ ਹੈ। 

ਅੱਜ ਸਾਰਾ ਧਿਆਨ ਅਰੁਣ ਜੇਤਲੀ ਉੱਤੇ ਹੈ। ਇੱਕ ਟਵਿੱਟਰ ਯੂਜ਼ਰ ਨੇ ਤਿੱਖੀ ਟਿੱਪਣੀ ਕਰਦੇ ਹੋਏ ਇਹ ਵੀ ਕਿਹਾ ਕਿ ਜੇਕਰ ਬਜਟ ਵਿੱਚ ਤੈਮੂਰ ਅਲੀ ਖ਼ਾਨ ਦੇ ਅੰਡਰਵੀਅਰ ਲਈ ਫ਼ੰਡ ਨਹੀਂ ਦਿੱਤਾ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ।