ਆਰੂਸ਼ੀ ਹੱਤਿਆਕਾਂਡ : ਇਲਾਹਾਬਾਦ HC ਅੱਜ ਸੁਣਾਏਗਾ ਫੈਸਲਾ, ਜਾਣੋ ਪੂਰਾ ਮਾਮਲਾ

ਦੇਸ਼ ਦੀ ਸਭ ਤੋਂ ਵੱਡੀ ਮਰਡਰ ਮਿਸਟਰੀ ਆਰੂਸ਼ੀ - ਹੇਮਰਾਜ ਹੱਤਿਆਕਾਂਡ ਵਿੱਚ ਇਲਾਹਾਬਾਦ ਹਾਈਕੋਰਟ 12 ਅਕਤੂਬਰ ਨੂੰ ਫੈਸਲਾ ਸੁਣਾਏਗਾ। ਆਰੂਸ਼ੀ ਦੇ ਮਾਤਾ ਪਿਤਾ ਰਾਜੇਸ਼ ਤਕਵਾਰ ਤੇ ਨੁਪੂਰ ਤਲਵਾਰ ਦੀ ਅਪੀਲ ਤੇ ਇਲਾਹਾਬਾਦ ਹਾਈਕੋਰਟ ਦਾ ਫੈਸਲਾ 12 ਅਕਤੂਬਰ ਨੂੰ ਆਵੇਗਾ। ਸੀਬੀਆਈ ਕੋਰਟ ਦਾ ਫੈਸਲੇ ਦੇ ਖਿਲਾਫ ਰਾਜੇਸ਼ ਤਲਵਾਰ ਤੇ ਨੁਪੁਰ ਤਲਵਾਰ ਨੇ ਹਾਈਕੋਰਟ ਅਪੀਲ ਕੀਤੀ ਸੀ। 

ਗਾਜਿਆਬਾਦ ‘ਚ ਸਥਿਤ ਵਿਸ਼ੇਸ਼ ਸੀਬੀਆਈ ਕੋਰਟ ਨੇ 26 ਨਵੰਬਰ, 2013 ਨੂੰ ਰਾਜੇਸ਼ ਤੇ ਨੁਪੁਰ ਨੂੰ ੳੇੁਮਰ ਕੈਦ ਦੀ ਸਜਾ ਸੁਣਾਈ ਸੀ ਇਹ ਦੋਨੋਂ ਫਿਲਹਾਲ ਗਾਜਿਆਬਾਦ ਦੀ ਡਾਸਨਾ ਜੇਲ੍ਹ ‘ਚ ਸਜਾ ਕੱਟ ਰਹੇ ਹਨ।ਹਾਈਕੋਰਟ ,ਚ ਰਾਜੇਸ਼ ਤਲਵਾਰ ਤੇ ਨੁਪੁਰ ਤਲਵਾਰ ਦੀ ਬੇਟੀ ਅਰੂਸ਼ੀ ਤੇ ਘਰੇਲੂ ਨੌਕਰ ਹੇਮਰਾਜ ਦੇ ਕਤਲ ਦੇ ਦੋਸ਼ੀ ਕਰਾਰ ਦਿੱਤੇ ਜਾਣ ਦੇ ਨਿਰਦੇਸ਼ ਨੂੰ ਚਣੋਤੀ ਦੇਣ ਵਾਲੀ ਅਪੀਲ ਤੇ ਸੁਣਵਾਈ ਇੱਕ ਅਗਸਤ 2017 ਨੂੰ ਦੁਬਾਰਾ ਸ਼ੁਰੂ ਕੀਤੀ ਗਈ ਸੀ। 

ਬਾਲਕ੍ਰਿਸ਼ਨ ਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਕਿਹਾ ਸੀ ਕਿ ਸੀਬੀਆਈ ਦੇ ਬਿਆਨਾਂ ‘ਚ ਪਾਏ ਗਏ ਕੁਝ ਵਿਰੋਧਾਭਾਸੀ ਦੇ ਚੱਲਦੇ ਬੈਂਚ ਨੇ ਮਾਮਲੇ ਦੀ ਦੁਬਾਰਾ ਸੁਣਵਾਈ ਕਰੇਗੀ।ਜ਼ਿਕਰਯੋਗ ਹੈ ਕਿ ਮਈ 2008 ‘ਚ ਨੋਇਡਾ ਦੇ ਜਲਵਾਯੂ ਵਿਹਾਰ ਇਲਾਕੇ ‘ਚ 14 ਸਾਲਾਂ ਆਰੂਸ਼ੀ ਦੀ ਲਾਸ਼ ਉਸ ਦੇ ਘਰ ‘ਚੋਂ ਬਰਾਮਦ ਕੀਤੀ ਗਈ ਸੀ। 

ਸ਼ੁਰੂਆਤੀ ਜਾਂਚ ‘ਚ ਸ਼ੱਕ ਪਹਿਲਾਂ 45 ਸਾਲਾਂ ਹੇਮਰਾਜ ‘ਤੇ ਸੀ ਜੋ ਕਿ ਉਨ੍ਹਾਂ ਦਾ ਘਰੇਲੂ ਕਰਮਚਾਰੀ ਸੀ ਪਰ ਦੋ ਦਿਨ ਬਾਅਦ ਘਰ ਦੀ ਛੱਤ ‘ਤੇ ਉਸ ਦੀ ਲਾਸ਼ ਵੀ ਬਰਾਮਦ ਕੀਤੀ ਗਈ। ਉੱਤਰ ਪ੍ਰਦੇਸ਼ ਦੀ ਤੱਤਕਾਲ ਮੁੱਖ ਮੰਤਰੀ ਮਾਯਾਵਤੀ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਸੀ। 

ਸਮਾਂ ਪਹਿਲਾਂ ਆਰੂਸ਼ੀ-ਹੇਮਰਾਜ ਹੱਤਿਆਕਾਂਡ ਦੀ ਜਾਂਚ ਕਰ ਰਹੀ ਸੀਬੀਆਈ ਦੇ ਐਸਐਸਪੀ ਏਜੀਐਲ ਕੌਲ ਨੇ ਸੀਬੀਆਈ ਅਦਾਲਤ ‘ਚ ਕਿਹਾ ਕਿ ਆਰੂਸ਼ੀ ਦੇ ਮਾਤਾ-ਪਿਤਾ ਡਾ. ਰਾਜੇਸ਼ ਤਲਵਾੜ ਅਤੇ ਡਾ. ਨੂਪੁਰ ਤਲਵਾੜ ਨੇ ਹੀ ਉਸਦੀ ਤੇ ਹੇਮਰਾਜ ਦੀ ਹੱਤਿਆ ਕੀਤੀ ਸੀ।

ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 17 ਅਪ੍ਰੈਲ ਦੀ ਤਰੀਕ ਤੈਅ ਕੀਤੀ। ਇਸ ਤੋਂ ਪਹਿਲਾਂ ਹੱਤਿਆ ਕਾਂਡ ਦੇ ਦੋਸ਼ੀ ਰਾਜੇਸ਼ ਤੇ ਨੂਪੁਰ ਤਲਵਾੜ ਸੀਬੀਆਈ ਦੇ ਵਿਸ਼ੇਸ਼ ਜੱਜ ਐਸ ਲਾਲ ਦੀ ਅਦਾਲਤ ‘ਚ ਪੇਸ਼ ਹੋਏ।ਅਦਾਲਤ ‘ਚ ਦਿੱਤੇ ਗਏ ਬਿਆਨ ‘ਚ ਐਸਐਸਪੀ ਕੌਲ ਨੇ ਕਿਹਾ ਕਿ ਘਟਨਾ ਸਥਾਨ ‘ਤੇ ਰਾਜੇਸ਼ ਤਲਵਾੜ ਅਤੇ ਉਨ੍ਹਾਂ ਦੀ ਪਤਨੀ ਨੂਪੁਰ ਮਿਲੇ। 

ਮਕਾਨ ‘ਚ ਦਾਖ਼ਲ ਹੋਣ ਦਾ ਇਕ ਹੀ ਦਰਵਾਜ਼ਾ ਸੀ, ਜਿਹੜਾ ਅੰਦਰੋਂ ਖੁੱਲ੍ਹਦਾ ਸੀ ਤੇ ਬਾਹਰੋਂ ਸਿਰਫ਼ ਚਾਬੀ ਨਾਲ ਹੀ ਖੁੱਲ੍ਹਦਾ ਸੀ।ਆਰੂਸ਼ੀ ਤੇ ਡਾ. ਰਾਜੇਸ਼ ਦੇ ਕਮਰਿਆਂ ਵਿਚਕਾਰ ਇਕ ਕੰਧ ਸੀ। ਕੌਲ ਮੁਤਾਬਕ ਉਹ ਮੌਕੇ ‘ਤੇ ਪਹੁੰਚੇ ਤਾਂ ਬਾਹਰ ਲੋਹੇ ਦਾ ਦਰਵਾਜ਼ਾ ਹਟਾਇਆ ਜਾ ਚੁਕਾ ਸੀ। ਉਨ੍ਹਾਂ ਕਿਹਾ ਕਿ ਸਾਰੀ ਜਾਂਚ ਤੇ ਹਾਲਾਤ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਸੀ ਕਿ ਦੋਵਾਂ ਦੀ ਹੱਤਿਆ ਕਿਸੇ ਬਾਹਰੀ ਵਿਅਕਤੀ ਨੇ ਨਹੀਂ ਕੀਤੀ।