ਅਸ਼ਲੀਲ ਵੀਡੀਓ ਮਾਮਲੇ 'ਚ ਅਕਾਲ ਤਖਤ 'ਤੇ ਪੇਸ਼ ਹੋਏ ਚਰਨਜੀਤ ਚੱਢਾ

ਖਾਸ ਖ਼ਬਰਾਂ

ਅਸ਼ਲੀਲ ਵੀਡੀਓ ਮਾਮਲੇ 'ਚ ਤਲਬ ਕੀਤੇ ਗਏ ਚਰਨਜੀਤ ਸਿੰਘ ਚੱਢਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ। ਚੱਢਾ ਨੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਫਤਹਿਗੜ੍ਹ ਦੇ ਗੁਰਦੁਆਰੇ 'ਚ ਅਖੰਡ ਪਾਠ ਨਾ ਰੱਖਣ ਦਾ ਮਾਮਲਾ ਵੀ ਅਕਾਲ ਤਖ਼ਤ ਸਾਹਿਬ 'ਤੇ ਵਿਚਾਰਿਆ ਜਾਵੇਗਾ।


ਅਕਾਲ ਤਖ਼ਤ ਸਾਹਿਬ 'ਤੇ ਚੱਢਾ ਨੂੰ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ। ਚੀਫ਼ ਖ਼ਾਲਸਾ ਦੀਵਾਨ ਵੱਲੋਂ ਚੱਢਾ ਦੇ ਅਸਤੀਫੇ ਸੰਬੰਧੀ ਮਾਮਲਾ ਵਿਚਾਰਨ ਲਈ ਪੰਜ ਫਰਵਰੀ ਨੂੰ ਕਾਰਜ ਸਾਧਕ ਕਮੇਟੀ ਅਤੇ 6 ਫਰਵਰੀ ਨੂੰ ਜਨਰਲ ਹਾਊਸ ਮੀਟਿੰਗ ਸੱਦੀ ਜਾ ਚੁੱਕੀ ਹੈ।


ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਅਸ਼ਲੀਲ ਵੀਡਿਓ ਮਾਮਲੇ 'ਤੇ ਕਾਰਵਾਈ ਕਰਦਿਆਂ ਚਰਨਜੀਤ ਸਿੰਘ ਚੱਢਾ ਖਿਲਾਫ਼ ਪੰਥਕ ਰਵਾਇਤਾਂ ਅਨੁਸਾਰ ਮਿਸਾਲੀ ਕਾਰਵਾਈ ਹੋ ਸਕਦੀ ਹੈ।