ASI ਗੁਰਬਚਨ ਸਿੰਘ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਹਰਸਿਮਰਤ ਕੌਰ ਬਾਦਲ ਕੀਤਾ ਨੇ ਟਵੀਟ

ਖਾਸ ਖ਼ਬਰਾਂ

ਨਮੋ ਦਰਬਾਰ 'ਚ ਖਾਕੀ ਦੀ ਹਰਿਆਲੀ ਪਹੁੰਚ ਗਈ ਹੈ। ਮੋਦੀ ਦੀ ਵਜ਼ੀਰ ਹਰਸਿਮਰਤ ਕੌਰ ਬਾਦਲ ਕਪੂਰਥਲਾ ਦੇ ਏ. ਐੱਸ. ਆਈ. ਗੁਰਬਚਨ ਸਿੰਘ ਦੀ ਹਰਿਆਲੀ ਸਿਰਜਨ ਦੇ ਵੱਖ-ਵੱਖ ਤਰੀਕਿਆਂ ਤੋਂ ਖੂਬ ਪ੍ਰਭਾਵਿਤ ਹੈ। ਕੇਂਦਰੀ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਬਕਾਇਦਾ ਗੁਰਬਚਨ ਸਿੰਘ ਦੀ ਬੱਚਿਆਂ ਨੂੰ ਬੂਟਿਆਂ ਦੀ ਵੰਡ ਕਰਦੇ ਫੋਟੋ ਪੋਸਟ ਕਰਕੇ ਪੰਜਾਬ ਪੁਲਿਸ ਦੇ ਅਧਿਕਾਰੀ ਦੇ ਨਿਸਵਾਰਥ ਸੇਵਾ ਦੀ ਸ਼ਲਾਘਾ ਕੀਤੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 26 ਦਸੰਬਰ ਨੂੰ ਇਹ ਟਵੀਟ ਕੀਤਾ। 

ਇਸ 'ਚ ਉਨ੍ਹਾਂ ਨੇ ਜਿੱਥੇ ਗੁਰਬਚਨ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ ਉਥੇ ਹੀ ਉਨ੍ਹਾਂ ਦੇ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਹਿੱਸੇਦਾਰੀ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਟਵੀਟ 'ਚ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ 'ਨੰਨ੍ਹੀ ਛਾਂ ਚੈਰੀਟੇਬਲ ਟਰੱਸਟ' ਦਾ ਹਿੱਸਾ ਬਣਦੇ ਹਨ ਤਾਂ ਉਨ੍ਹਾਂ ਦੇ ਵੱਖ-ਵੱਖ ਤਰੀਕਿਆਂ ਤੋਂ ਪੰਜਾਬ ਦੀ ਹਰਿਆਲੀ 'ਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਦੋਵੇਂ ਮਿਲ ਕੇ ਪੰਜਾਬ ਨੂੰ ਦੇਸ਼ ਦੇ ਹਰਿਆਲੀ ਪਟਲ 'ਤੇ ਆ ਸਕਦੇ ਹਨ। ਕਿਉਂਕਿ ਟਰੱਸਟ ਵੱਲੋਂ 'ਬੂਟਾ ਪ੍ਰਸਾਦ' ਦੇ ਤੌਰ 'ਤੇ ਸੂਬੇ ਦੇ ਲੱਖਾਂ ਦੀ ਗਿਣਤੀ 'ਚ ਬੂਟਿਆਂ ਦੀ ਵੰਡ ਕੀਤੀ ਗਈ ਹੈ।

ਆਫ ਡਿਊਟੀ 'ਚ ਉਨ੍ਹਾਂ ਦਾ ਪੂਰਾ ਸਮਾਂ ਸਮਾਜ ਲਈ ਹੈ। ਇਹ ਕੰਮ ਉਹ ਪੂਰੀ ਤਰ੍ਹਾਂ ਨਾਲ ਧਰਮ, ਜਾਤੀ ਅਤੇ ਸਿਆਸਤ ਤੋਂ ਉੱਪਰ ਉੱਠ ਕੇ ਕਰ ਰਹੇ ਹਨ। ਇਸ ਮੁਹਿੰਮ ਨੂੰ ਕਿਸੇ ਵੀ ਤਰ੍ਹਾਂ ਦੀ ਦਾਇਰੇ 'ਚ ਨਹੀਂ ਬੰਨਣਾ ਚਾਹੁੰਦੇ ਹਨ। ਹਾਂ ਇੰਨਾ ਜ਼ਰੂਰ ਹੈ ਕਿ ਸਮਾਜ, ਵਾਤਾਵਰਣ ਅਤੇ ਇਨਸਾਨੀਅਤ ਦੇ ਫਾਇਦੇ ਲਈ ਚੱਲਣ ਵਾਲੀ ਹਰ ਮੂਵਮੈਂਟ ਲਈ ਉਹ ਹਮੇਸ਼ਾ ਤਿਆਰ ਹੈ। ਬਸ ਇਸ 'ਚ ਕਿਸੇ ਦਾ ਨਿੱਜੀ ਸਵਾਰਥ ਨਹੀਂ ਹੋਣਾ ਚਾਹੀਦਾ ਕਿਉਂਕਿ ਹੁਣ ਤੱਕ ਉਨ੍ਹਾਂ ਨੇ ਸਿਰਫ ਸਮਾਜ ਅਤੇ ਵਾਤਾਵਰਣ ਨੂੰ ਤਰਜੀਹ ਦਿੱਤੀ ਹੈ ਅਤੇ ਹਮੇਸ਼ਾ ਦਿੰਦੇ ਰਹਿਣਗੇ। 

ਏ.ਐੱਸ.ਆਈ. ਗੁਰਬਚਨ ਸਿੰਘ ਖਾਕੀ ਵਰਦੀ 'ਚ ਇਕੋਫ੍ਰੈਂਡਲੀ ਪੁਲਿਸ ਮੈਨ ਹਨ। ਉਨ੍ਹਾਂ ਨੇ 2005 'ਚ ਸਮਾਚਾਰ ਪੱਤਰਾਂ 'ਚ ਛੱਪਣ ਵਾਲੇ ਰਸਮ ਪੱਗੜੀ ਅਤੇ ਪਾਠ ਦੇ ਭੋਗ ਲਈ ਸੰਦੇਸ਼ ਦਿੰਦੇ ਹਨ। ਆਪਣੇ ਸੰਦੇਸ਼ ਵਿਛੜਣ ਵਾਲੀ ਆਤਮਾ ਨੂੰ ਦੁਨੀਆ 'ਚ ਜ਼ਿੰਦਾ ਰੱਖਣ ਲਈ ਦਿਵੰਗਤ ਦੇ ਨਾਂ 'ਤੇ ਬੂਟੇ ਲਗਾਉਣ ਦੀ ਅਪੀਲ ਕਰਦੇ ਹਨ। ਉਨ੍ਹਾਂ ਦੀ ਇਸ ਮੁਹਿੰਮ ਨੇ ਅਜਿਹੀ ਹਰੀ-ਭਰੀ ਕ੍ਰਾਂਤੀ ਲਿਆ ਦਿੱਤੀ ਹੈ ਕਿ ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕੰਮਾਂ ਨੂੰ ਦੇਖ ਕੇ ਸੂਬੇ ਦੇ ਲੋਕ ਵਾਤਾਵਰਣ ਸੁਰੱਖਿਆ ਦੇ ਪ੍ਰਤੀ ਜਾਗਰੂਕ ਹੋ ਰਹੇ ਹਨ। 

ਇਥੋਂ ਤੱਕ ਕਿ ਵਿਆਹ ਦੇ ਬਾਅਦ ਹੋਣ ਵਾਲੀਆਂ ਰਸਮਾਂ ਤੋਂ ਪਹਿਲਾਂ ਲਾੜੀ ਆਪਣੇ ਪਤੀ ਦੇ ਨਾਲ ਬੂਟੇ ਲਗਾਉਣ ਲੱਗ ਗਈ ਹੈ। ਜੂਨ 2017 'ਚ ਗੁਰਬਚਨ ਦੀ ਇਸ ਮੁਹਿੰਮ ਲਈ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਉਨ੍ਹਾਂ ਨੂੰ ਹੈੱਡ ਕਾਂਸਟੇਬਲ ਤੋਂ ਏ. ਐੱਸ. ਆਈ. ਪ੍ਰਮੋਟ ਕੀਤਾ। ਗੁਰਬਚਨ ਸਿੰਘ ਪਹਿਲੇ ਪੁਲਿਸ ਕਰਮਚਾਰੀ ਹਨ, ਜਿਨ੍ਹਾਂ ਨੇ ਸਮਾਜ 'ਚ ਵਧੀਆ ਕੰਮ ਲਈ ਤਰੱਕੀ ਮਿਲੀ ਹੈ। 

ਉਥੇ ਹੀ ਬੀਤੇ 15 ਅਗਸਤ ਨੂੰ ਗੁਰਦਾਸਪੁਰ 'ਚ ਸੂਬਾ ਪੱਧਰੀ ਸਮਾਰੋਹ 'ਚ ਗੁਰਬਚਨ ਸਿੰਘ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਸੀ। ਹੁਣ ਤੱਕ ਉਹ 25 ਹਜ਼ਾਰ ਪੋਸਟਕਾਰਡ ਨਾਲ ਦੇਸ਼ 'ਚ 50 ਹਜ਼ਾਰ ਬੂਟੇ ਲੱਗਵਾ ਚੁੱਕੇ ਹਨ।