ਬੈਂਕ ਦਾ ਏ.ਟੀ.ਐਮ ਲੁੱਟਣ ਦੀ ਨਾਕਾਮ ਕੋਸ਼ਿਸ਼

ਖਾਸ ਖ਼ਬਰਾਂ

ਸ੍ਰੀ ਖਡੂਰ ਸਾਹਿਬ, 10 ਜਨਵਰੀ (ਕੁਲਦੀਪ ਸਿੰਘ ਮਾਨ ਰਾਮਪੁਰ) : ਸਥਾਨਕ ਕਸਬੇ ਨੇੜਲੇ ਅਤੇ ਖਡੂਰ ਸਾਹਿਬ-ਰਈਆ ਰੋਡ 'ਤੇ ਪੈਂਦੇ ਪਿੰਡ ਨਾਗੋਕੇ ਦੇ ਮੇਨ ਸੜਕ ਦੇ ਅੱਡੇ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐੱਮ. ਨੂੰ ਬੀਤੀ ਲੰਘੀ ਮੰਗਲਵਾਰ ਦੀ ਰਾਤ ਨੂੰ 3-4 ਅਣਪਛਾਤੇ ਲੁਟੇਰਿਆਂ ਵਲੋਂ ਲੁੱਟਣ ਦੀ ਨਾਕਾਮ ਕੋਸਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਜਦ ਬੈਂਕ ਦੇ ਕਰਮਚਾਰੀ ਅੱਜ ਸਵੇਰੇ ਬੈਂਕ ਵਿਚ ਆਏ ਤਾਂ ਉਨ੍ਹਾਂ ਨੇ ਬੈਂਕ ਦੇ ਬਾਹਰਵਾਰ ਲੱਗੇ ਏ.ਟੀ.ਐਮ ਦਾ ਸ਼ਟਰ ਨੂੰ ਟੁੱਟਾ ਵੇਖਿਆ ਤਾਂ ਉਨ੍ਹਾਂ ਤੁਰਤ ਅਧਿਕਾਰੀਆਂ ਤੇ ਪੁਲਿਸ ਨੂੰ ਇਤਲਾਹ ਦਿਤੀ। ਮੌਕੇ 'ਤੇ ਪੁੱਜੀ ਪੁਲਿਸ ਨੇ ਬੈਂਕ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਤੋਂ ਵੇਖਿਆ ਕਿ ਤਿੰਨ ਨਕਾਬਪੋਸ਼ ਲੁਟੇਰੇ ਪਹਿਲਾਂ ਏ.ਟੀ.ਐਮ ਦੇ ਸ਼ਟਰ ਨੂੰ ਇਕ ਪਾਸਿਉਂ ਪੁੱਟ ਕੇ ਅੰਦਰ ਦਾਖ਼ਲ ਹੋਏ। ਜਦਕਿ ਸ਼ਟਰ ਨੂੰ ਤਾਲੇ ਲੱਗੇ ਹੋਏ ਸਨ 'ਤੇ ਅੰਦਰ ਦਾਖ਼ਲ ਹੋ ਕੇ ਲੁਟੇਰਿਆਂ ਨੇ ਏ.ਟੀ.ਐਮ ਦੀ ਬੁਰੀ ਤਰ੍ਹਾਂ ਨਾਲ ਭੰਨ ਤੋੜ ਕੀਤੀ। ਪਰ ਉਨ੍ਹਾਂ ਦੇ ਹੱਥ ਕੁਝ ਨਾ ਲੱਗ ਸਕਿਆ।