ਜੈਪੁਰ: ਬਲਾਤਕਾਰੀ ਬਾਬਾ ਰਾਮ ਰਹੀਮ ਨੂੰ 20 ਸਾਲਾਂ ਦੀ ਸਜ਼ਾ ਮਿਲਣ ਤੋਂ ਬਾਅਦ ਹੁਣ ਪਵਨ ਨਾਂ ਦਾ ਇਕ ਵਿਅਕਤੀ ਸਾਹਮਣੇ ਆਇਆ ਹੈ, ਜੋ ਸਿਰਸਾ ਦੇ ਡੇਰਾ ਸੱਚਾ ਸੌਦਾ 'ਚ ਇਕ ਸਮੇਂ ਰਿਸੈਪਸ਼ਨਿਸਟ ਸੀ। ਕਾਫੀ ਸਮੇਂ ਤੋਂ ਡੇਰੇ ਤੋਂ ਵੱਖ ਹੋਏ ਪਰ ਇਨ੍ਹਾਂ ਦੇ ਕੋਲ ਹਨ ਉਹ ਕਿੱਸੇ ਜੋ ਇੱਕ ਤੋਂ ਵੱਧ ਇੱਕ ਹੈਰਾਨ ਕਰ ਦੇਣ ਵਾਲੇ ਹਨ। ਪਵਨ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਇੰਨੇ ਏਜੰਟ ਫੈਲੇ ਹੋਏ ਹਨ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹ ਰੈਕਟ ਚਲਾ ਰਹੇ ਹਨ, ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਤੋਂ ''ਪਿਤਾਜੀ'' (ਬਾਬਾ ਰਾਮ ਰਹੀਮ) ਦੇ ਨਾਂ 'ਤੇ ਲੱਖਾਂ ਸ਼ਰਧਾਲੂਆਂ ਤੋਂ ਮੁਫਤ ਸੇਵਾ ਲੈ ਰਹੇ ਹਨ। ਅੰਨ੍ਹੇ ਭਗਤ ਪਿੰਡ ਦੀ ਫੈਕਟਰੀ, ਖੇਤਾਂ, ਬਿਲਡਿੰਗ ਬਣਾਉਣ 'ਚ ਦਿਨ ਰਾਤ ਮਜ਼ਦੂਰੀ ਕਰਦੇ ਅਤੇ ਬਦਲੇ 'ਚ ਕਹਿੰਦੇ ਹਨ ਕਿ ਪੁੰਨ ਕਮਾ ਰਹੇ ਹਨ।
ਪਵਨ ਨੇ ਕਿਹਾ ਕਿ ਇਹੀ ਹਸ਼ਰ ਹੋਣਾ ਸੀ ਕਿ ਇਕ ਨਾ ਇਕ ਦਿਨ ਉਸ ਦਾ। ਸਿਰਸਾ ਦੇ ਡੇਰਾ ਸੱਚਾ ਸੌਦਾ 'ਚ 4 ਸਾਲ ਪਹਿਲਾਂ ਮੈਂ ਰਿਸੈਪਸ਼ਨਿਸਟ ਦੇ ਰੂਪ 'ਚ ਸੇਵਾ 'ਚ ਲੱਗਾ। ਕੰਮ ਦੌਰਾਨ ਡੇਰਾ ਦੀ ਹਕੀਕਤ ਕਰੀਬ ਤੋਂ ਜਾਣਨ ਲੱਗਾ। ਉੱਥੇ ਬਾਬਾ ਦੇ ਵਿਰੁੱਧ ਗਏ ਤਾਂ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਰਹਿਣਾ ਪੈਂਦਾ ਸੀ। ਮੈਂ ਕੁਝ ਸਮੇਂ ਡੇਰੇ 'ਚ ਪਰਚੀਆਂ ਕੱਟੀਆਂ ਤਾਂ ਮਜ਼ਦੂਰੀ 'ਚ ਵੀ ਹੱਥ ਵਟਾਇਆ। ਦੁੱਖ ਤਾਂ ਇਸ ਗੱਲ ਦਾ ਹੈ ਕਿ ਪੰਜਾਬ, ਹਰਿਆਣੇ ਦੇ ਪਿੰਡਾਂ 'ਚ ਪਤਾ ਨਹੀਂ ਕਿੰਨੇ ਪੇਂਡੂ ਲੋਕ ਵਿਚਾਰੇ ਅੱਜ ਵੀ ਰਾਮ ਰਹੀਮ ਦੇ ਅੰਨ੍ਹੇ ਭਗਤ ਬਣੇ ਦਿਨ-ਰਾਤ ਮਜ਼ਦੂਰੀ ਕਰ ਰਹੇ ਹਨ।
ਡੇਰੇ 'ਚ ਰਹਿੰਦੀ ਸੀ ਵਿਦੇਸ਼ੀ ਮੇਮ
ਬਾਬਾ ਦੇ ਏਜੰਟ ਹਰ ਜਗ੍ਹਾ ਫੈਲੇ ਹੋਏ ਹਨ। ਕਈ ਏਜੰਟਾਂ ਨੂੰ ਮੈਂ ਮਨੁੱਖੀ ਤੌਰ 'ਤੇ ਜਾਣਦਾ ਹਾਂ, ਜੋ ਪਿਤਾਜੀ ਦੇ ਨਾਂ 'ਤੇ ਲੋਕਾਂ ਤੋਂ ਸਭ ਕੁੱਝ ਕਰਵਾ ਸਕਦੇ ਹਨ। ਸਿਰਸਾ 'ਚ ਅਜਿਹੀ ਕਿਹੜੀ ਚੀਜ਼ ਹੈ, ਜਿਸ 'ਚ ਐੱਮ. ਐੱਸ. ਜੀ. (ਮਸਤਾਨ, ਸਤਨਾਮ, ਗੁਰਮੀਤ) ਨਹੀਂ ਜੁੜਿਆ ਹੋਇਆ। ਡੇਰੇ ਦੇ ਐਡਮ ਬਲਾਕ ਦੀ ਕਮਾਨ ਬ੍ਰਹਿਮਚਾਰੀ ਭੈਣਾਂ ਦੇ ਹੱਥ 'ਚ ਰਹਿੰਦੀ ਆਈ ਹੈ। ਮੈਂ ਜਦ ਤੱਕ ਰਿਹਾ ਉੱਥੇ ਬਲਾਕ ਦੀ ਹੈੱਡ 25 ਸਾਲ ਦੀ ਵਿਦੇਸ਼ੀ ਮੇਮ ਰਹੀ। ਉਹ ਸਿੱਧੇ ਬਾਬਾ ਨਾਲ ਕਨੈਕਟ ਸਨ। ਮੌਜਮਸਤੀ ਦੇ ਆਦੀ ਬਾਡੀ ਬਿਲਡਰ ਬਾਬਾ ਨੂੰ ਕਰੀਬ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਸ ਹੱਦ ਤੱਕ ਸਫਲ ਨਹੀਂ ਹੋ ਪਾਇਆ।