ਬਲਾਤਕਾਰੀ ਰਾਮ ਰਹੀਮ ਜਿੱਥੇ ਪਹਿਲਾਂ ਪੂਰੇ ਆਸ਼ੋ- ਆਰਾਮ 'ਚ ਆਪਣੀ ਜ਼ਿੰਦਗੀ ਬਤੀਤ ਕਰਦਾ ਸੀ, ਹੁਣ ਉਸ ਦੀ ਜ਼ਿੰਦਗੀ ਇੱਕ ਨਰਕ ਬਣ ਕੇ ਰਹਿ ਗਈ ਹੈ। ਉਹ ਦਿਨ ਰਾਤ ਰੋਂਦਾ-ਕੁਰਲਾਉਂਦਾ ਤੇ ਤੜਫਦਾ ਰਹਿੰਦਾ ਹੈ ਪਰ ਉਸ ਦੀ ਇੱਕ ਨਹੀਂ ਸੁਣੀ ਜਾਂਦੀ। ਬਲਾਤਕਾਰ ਦੇ ਇਲਜ਼ਾਮ 'ਚ 20 ਸਾਲ ਦੀ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਮੰਗਲਵਾਰ ਨੂੰ ਡੀਜੀ ਜੇਲ੍ਹ ਕੇਪੀ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਜੇਲ੍ਹ 'ਚ ਸਬਜੀ ਉਗਾਉਣ ਦਾ ਕੰਮ ਦਿੱਤਾ ਗਿਆ ਹੈ, ਜਿਸਦੇ ਲਈ ਉਸਨੂੰ 20 ਰੁਪਏ ਮਿਲਦੇ ਹਨ। ਰਾਮ ਰਹੀਮ ਜੇਲ੍ਹ 'ਚ 8 ਘੰਟੇ ਕੰਮ ਕਰਦਾ ਹੈ। ਸਬਜੀ ਉਗਾਉਣ ਦੇ ਇਲਾਵਾ ਰਾਮ ਰਹੀਮ ਦਰੱਖਤ ਕੱਟਣ ਦਾ ਵੀ ਕੰਮ ਕਰਦਾ ਹੈ।
ਕੇਪੀ ਸਿੰਘ ਨੇ ਕਿਹਾ ਕਿ ਰਾਮ ਰਹੀਮ ਇੱਕ ਅਨੁਸ਼ਾਸ਼ਿਤ ਕੈਦੀ ਹੈ, ਕਿਸੇ ਵੀ ਮਹਿਲਾ ਕਰਮਚਾਰੀ ਨੂੰ ਉਸਦੇ ਸੈੱਲ ਵਿੱਚ ਜਾਣ ਦੀ ਆਗਿਆ ਨਹੀਂ ਹੈ। ਸਿਰਫ ਨਿਯਮਿਤ ਲੋਕ ਹੀ ਰਾਮ ਰਹੀਮ ਦੀ ਸੈੱਲ ਵਿੱਚ ਜਾ ਸਕਦੇ ਹਨ।
ਦੱਸਣਾ ਬਣਦਾ ਹੈ ਕਿ ਜੱਥੇ ਰਾਮ ਰਹੀਮ ਕਰੋੜਾਂ ਦਾ ਮਾਲਕ ਸੀ ਹੁਣ ਉਸਦੇ ਕੋਲ ਕੁੱਝ ਵੀ ਨਹੀਂ ਹੈ। ਹੁਣ ਉਹ ਹੱਥੀਂ ਕਿਰਤ ਕਰਕੇ ਹੀ ਆਪਣਾ ਪੇਟ ਭਰਿਆ ਕਰੇਗਾ। ਜਿੱਥੇ ਉਹ ਪੂਰੀ ਐਸ਼ ਦੀ ਜ਼ਿੰਦਗੀ ਬਤੀਤ ਕਰਦਾ ਜਿਵੇਂ ਕਿ ਉਹ ਮਹਿਲ ਵਿੱਚ ਏਸੀ 'ਚ ਰਹਿਣ ਦਾ ਸ਼ੌਕੀਨ ਸੀ, ਹੁਣ ਉਸਦੇ ਕੋਲ ਕੁੱਝ ਵੀ ਨਹੀਂ।