ਰੂਪਨਗਰ, 30 ਦਸੰਬਰ (ਸਮਸ਼ੇਰ ਬੱਗਾ): ਨੈਸ਼ਨਲ ਹਾਈਵੇਅ ਉੱਤੇ ਘਨੌਲੀ ਨਜ਼ਦੀਕ ਗੁਰਬਖਸ ਢਾਬੇ ਦੇ ਨਜ਼ਦੀਕ ਦੋ ਬਾਇਕ ਸਵਾਰ ਨੌਜਵਾਨ ਬੱਸ ਦੀ ਲਪੇਟ ਵਿਚ ਆਉਣ ਨਾਲ ਗੰਭੀਰ ਰੂਪ ਵਿਚ ਫੱਟੜ ਹੋ ਗਏ। ਇਸ ਸਬੰਧ ਵਿਚ ਹਾਈਵੇਅ ਪੈਟਰੋਲਿੰਗ ਪੁਲਿਸ ਮੁਲਾਜ਼ਮ ਬਲਜਿੰਦਰ ਸਿੰਘ ਨੇ ਦਸਿਆ ਕਿ ਪਰਮਿੰਦਰ ਸਿੰਘ )P (17) ਪੁੱਤਰ ਪੂਰਨ ਸਿੰਘ ਵਾਸੀ ਆਲੋਵਾਲ ਅਤੇ ਦੀਪਕ ਕੁਮਾਰ (18) ਪੱਤਰ ਕਾਲ ਵਾਸੀ ਨੂਰਪੁਰਬੇਦੀ ਅਨੰਦਪੁਰ ਸਾਹਿਬ ਵੱਲ ਤੋਂ ਰੂਪਨਗਰ ਵੱਲ ਨੂੰ ਅਪਣੇ ਪਲੈਟਿਨਾ ਬਾਇਕ
ਨੰ : ਪੀ ਬੀ ਆਰ 5383 ਪਰ ਜਾ ਰਹੇ ਸਨ ਅਤੇ ਜਦੋਂ ਉਹ ਗੁਰਬਖਸ ਢਾਬੇ ਦੇ ਨਜ਼ਦੀਕ ਪੁਜੇ ਤਾਂ ਇਕ ਬੱਸ ਦੂਜੀ ਬੱਸ ਨੂੰ ਓਵਰਟੇਕ ਕਰਨ ਦੇ ਚੱਕਰ ਵਿਚ ਅੱਗੇ ਜਾ ਰਹੇ ਬਾਇਕ ਸਵਾਰਾਂ ਨੂੰ ਫੇਟ ਮਾਰ ਦਿਤੀ ਜਿਸ ਕਾਰਨ ਬਾਇਕ ਸਵਾਰ ਥੱਲੇ ਡਿੱਗ ਪਏ ਅਤੇ ਉਨ੍ਹਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆ ਤੇ ਜਿਨ੍ਹਾਂ ਨੂੰ ਪੈਟਰੋਲਿੰਗ ਹਾਈਵੇਅ ਪੁਲਿਸ ਮੁਲਾਜ਼ਮ ਬਲਜਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਦੁਆਰਾਂ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ ਪਰ ਡਾਕਟਰਾਂ ਨੇ ਹਾਲਤ ਵਿਗੜਦੀ ਦੇਖਦਿਆਂ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿਤਾ ਹੈ।