ਬਠਿੰਡਾ ਡਾਂਸਰ ਮੌਤ ਮਾਮਲਾ , ਹੱਤਿਆ ਦੀ ਧਾਰਾ ਹਟਾਉਣ ਤੇ ਐੱਸਐੱਸਪੀ ਤਲਬ

ਬਠਿੰਡਾ - ਪਿਛਲੇ ਸਾਲ ਬਠਿੰਡਾ 'ਚ ਵਿਆਹ ਸਮਾਗਮ ਦੌਰਾਨ ਸਟੇਜ 'ਤੇ ਡਾਂਸ ਕਰ ਰਹੀ ਡਾਂਸਰ ਕੁਲਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੇ ਮਾਮਲੇ 'ਚ ਮੁਖ ਦੋਸ਼ੀ ਲੱਕੀ ਕੁਮਾਰ ਉਰਫ ਬਿੱਲਾ ਦੀ ਨਿਯਮਿਤ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਹੋਈਕੋਰਟ ਨੇ ਸੁਪਰੀਟੈਂਡੈਂਟ ਆਫ ਪੁਲਿਸ ਬਠਿੰਡਾ ਨੂੰ ਕੇਸ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਕੋਰਟ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। 

ਅਸਲ 'ਚ ਕੇਸ ਦੀ ਸੁਣਵਾਈ ਦੌਰਾਨ ਦੋਸ਼ੀ ਨੇ ਵਕੀਲ ਨੂੰ ਕਿਹਾ ਕਿ ਸੁਪਰੀਟੈਂਡੈਂਟ ਆਫ ਪੁਲਸ ਬਠਿੰਡਾ ਦੀ ਰਿਪੋਰਟ ਮੁਤਾਬਕ ਸਿਰਫ ਲਾਪਵਾਹੀ ਦੇ ਚੱਲਦੇ ਕਿਸੇ ਦੀ ਜਾਨ ਜਾਣ ਅਤੇ ਐਮਰਜ਼ ਐਕਟ ਦੀ 27/30 ਧਾਰਾ ਤਹਿਤ ਕੇਸ ਬਣਦਾ ਹੈ। 

ਇਸ ਲਈ ਹੱਤਿਆ, ਹਥਿਆਰਾਂ ਸਾਹਿਤ ਦੰਗਾ ਕਰਨ ਅਤੇ ਐਮਰਜ਼ ਐਕਟ ਦੀ ਧਾਰਾ 25 ਹਟਾਈ ਜਾਣੀ ਚਾਹੀਦੀ। ਜਿਸ 'ਤੇ ਹਾਈਕੋਰਟ ਨੇ ਕਿਹਾ ਕਿ ਕੇਸ ਦੀ ਅਗਲੀ ਤਾਰੀਕ 'ਤੇ ਐੱਸ. ਪੀ. ਪੇਸ਼ ਹੋ ਕੇ ਜਵਾਬ ਦੇਣ।

ਮਾਮਲੇ ਦੀ ਪਟੀਸ਼ਨ ਲੱਕੀ ਕੁਮਾਰ ਉਰਫ ਬਿੱਲਾ ਨਿਯਮਿਤ ਜ਼ਮਾਨਤ ਦੀ ਮੰਗ ਕਰ ਰਹੇ ਹਨ। ਉਨ੍ਹਾਂ ਖਿਲਾਫ ਬਠਿੰਡਾ ਪੁਲਸ ਨੇ 4 ਦਸਬੰਰ 2016 ਨੂੰ ਹੱਤਿਆ, ਹੋਰਾਂ ਦੀ ਜਾਨ ਖਤਰੇ 'ਚ ਪਾਉਣ ਅਤੇ ਐਮਰਜ਼ ਐਕਟ ਦੀ ਧਾਰਾਵਾਂ 'ਚ ਇਹ ਕੇਸ ਦਰਜ ਕੀਤਾ ਸੀ।

ਦੋਸ਼ੀ ਖਿਲਾਫ ਦੋਸ਼ ਹੈ ਕਿ ਉਸ ਨੇ ਵਿਆਹ ਸਮਾਗਮ ਦੌਰਾਨ ਬੰਦੂਕ ਨਾਲ ਹਵਾ 'ਚ ਗੋਲੀ ਚਲਾਈ ਸੀ ਇਸ ਘਟਨਾ 'ਚ ਡਾਂਸਰ ਦੀ ਮੌਤ ਹੋ ਗਈ।