ਮੋਰਿੰਡਾ (ਮਨਜੀਤ ਸਿੰਘ ਸੋਹੀ) : ਪੰਜਾਬ ਸਰਕਾਰ ਵੱਲੋਂ ਮਾਇੰਨਿਗ ਨੂੰ ਠੱਲ ਪਾਉਣ ਲਈ ਲੀਡਰਾਂ ਵੱਲੋਂ ਕਾਫੀ ਬਿਆਨ ਬਾਜੀ ਕੀਤੀ ਜਾ ਰਹੀ ਹੈ ਪਰ ਅਸਲੀਅਤ ਕੁਝ ਇਸ ਤਰ੍ਹਾਂ ਹੈ ਕਿ ਰਾਤ ਸਮੇਂ ਓਵਰ ਲੋਡ ਟਿੱਪਰ ਪੁਲਿਸ ਦੇ ਨਾਕਿਆਂ ਵਿੱਚ ਸਰੇਆਮ ਲੰਘ ਰਹੇ ਹਨ ਜਿਨ੍ਹਾਂ 'ਤੇ ਵੱਡੇ ਲੋਕਾਂ ਦਾ ਹੱਥ ਹੈ ਜਿਸ ਕਾਰਨ ਪੁਲਿਸ ਮੁਲਾਜਮ ਅਤੇ ਅਧਿਕਾਰੀ ਕਾਰਵਾਈ ਕਰਨ ਵਿੱਚ ਅਸਫਲ ਸਿੱਧ ਹੋ ਰਹੇ ਹਨ।
ਬਜ਼ਰੀ ਦੇ ਓਵਰ ਲੋਡ ਟਿਪਰਾਂ 'ਤੇ ਕਾਰਵਾਈ ਦੀ ਮੰਗ ਬਜ਼ਰੀ ਦੇ ਓਵਰ ਲੋਡ ਟਿਪਰਾਂ 'ਤੇ ਕਾਰਵਾਈ ਦੀ ਮੰਗ ਜਿਸ ਦੀ ਮਿਸਾਲ ਮੋਰਿੰਡਾ ਸਹਿਰ ਦੀ ਹੈ। ਇੱਕ ਓਵਰ ਲੋਡ ਬਜਰੀ ਦਾ ਭਰੇ ਟਿੱਪਰ ਨੇ ਬੱਸ ਸਟੈਡ ਨੇੜੇ ਸੜਕ ਕਿਨਾਰੇ ਖੜੇ ਇੱਕ ਬਿਜਲੀ ਦੇ ਖੰਭੇ ਤੋੜ ਕੇ ਕਈ ਦੁਕਾਨਾ ਦਾ ਨੁਕਾਸਨ ਕੀਤਾ।
ਇਸ ਮੌਕੇ ਬਿਜਲੀ ਮੁਲਾਜਮਾ ਨੇ ਦੱਸਿਆ ਕਿ ਖੰਭੇ ਦੇ ਨਾਲ ਕਈ ਦੁਕਾਨਾਂ ਦੇ ਬਿਜਲੀ ਮੀਟਰ ਟੁੱਟ ਗਏ ਹਨ ਜਿਸ ਕਾਰਨ ਕਾਫੀ ਨੁਕਾਸਨ ਹੋ ਗਿਆ ਹੈ। ਇਸ ਮੌਕੇ ਡਰਾਈਵਰ ਨੇ ਦੱਸਿਆ ਕਿ ਟਿੱਪਰ ਵਿੱਚ ਲੋੜ ਨਾਲੋ ਵੱਧ ਬਜਰੀ ਭਰੀ ਹੋਣ ਕਾਰਨ ਟਿਂੱਪਰ ਬੇਕਾਬੂ ਹੋ ਗਿਆ। ਬਜ਼ਰੀ ਦੇ ਓਵਰ ਲੋਡ ਟਿਪਰਾਂ 'ਤੇ ਕਾਰਵਾਈ ਦੀ ਮੰਗ। ਮੋਰਿਡਾ ਸ਼ਹਿਰ ਵਿੱਚੋਂ ਹਰ ਰੋਜ ਸੈਂਕੜੇ ਓਵਰ ਲੋਡ ਟਿੱਪਰ ਲੰਘਦੇ ਹਨ ਜਿਨ੍ਹਾਂ ਕਾਰਨ ਹਲਕੇ ਦੀਆਂ ਸੜਕਾਂ ਥਾਂ-ਥਾਂ ਤੋਂ ਟੁੱਟ ਗਈਆ ਹਨ।
ਪੁਲਿਸ ਪ੍ਰਸ਼ਾਸਨ ਕਾਰਵਾਈ ਕਰਨ ਵਿੱਚ ਅਸਫ਼ਲ ਸਾਬਤ ਹੋ ਰਿਹਾ ਹੈ ਕਿਉਕਿ ਇਨ੍ਹਾਂ ਓਵਰ ਲੋਡ ਟਿੱਪਰ ਦੇ ਵੱਡੇ ਅਫ਼ਸਰਾਂ ਅਤੇ ਲੀਡਰਾਂ ਦਾ ਹੱਥ ਹੈ।
ਜਦੋਂ ਇਨ੍ਹਾਂ ਨੂੰ ਰੋਕਿਆ ਜਾਂਦਾ ਹੈ ਤਾਂ ਇਨ੍ਹਾਂ ਦੇ ਡਰਾਈਵਰਾਂ ਵੱਲੋਂ ਫੋਨ ਕਿਸੇ ਵੱਡੇ ਅਫ਼ਸਰ ਜਾਂ ਲੀਡਰ ਦਾ ਕਰਵਾ ਦਿੱਤਾ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਓਵਰ ਲੋਡ ਟਿੱਪਰਾਂ 'ਤੇ ਕਾਰਵਾਈ ਕੀਤੀ ਜਾਵੇ।