ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਲਾਉਣ ਵਾਲੇ ਆ ਕੀ ਕਰ ਰਹੇ ਨੇ ਬੇਟੀਆਂ ਨਾਲ

ਖਾਸ ਖ਼ਬਰਾਂ

ਭਾਜਪਾ ਨੇ ਕੇਂਦਰੀ ਸੱਤਾ ਵਿਚ ਆਉਣ ਤੋਂ ਪਹਿਲਾਂ ਜਨਤਾ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਇੱਕ ਵਾਅਦਾ ਜਾਂ ਦਾਅਵਾ ਇਹ ਵੀ ਸੀ ਕਿ ਉਹ ਲੜਕੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਸਰਕਾਰ ਬਣਨ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲੜਕੀਆਂ ਨੂੰ ਲੈ ਕੇ ਕਈ ਨਾਅਰੇ ਵੀ ਦਿੱਤੇ ਅਤੇ ਸਕੀਮਾਂ ਵੀ ਚਲਾਈਆ ਪਰ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ‘ਚ ਵਿਦਿਆਰਥਣਾਂ ਨਾਲ ਜੋ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਰੀਆਂ ਵੱਲੋਂ ਬਦਸਲੂਕੀ ਕੀਤੀ ਗਈ ।   

ਉਸ ਨੇ ਸਰਕਾਰ ਦੇ ਦਾਅਵਿਆਂ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ। ਜ਼ਿਕਰਯੋਗ ਹੈ ਕਿ ਬਨਾਰਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਹੈ, ਜਿਸ ਦੇ ਲਈ ਉਨ੍ਹਾਂ ਨੇ ਬਹੁਤ ਵੱਡੇ-ਵੱਡੇ ਵਾਅਦੇ ਦਾਅਵੇ ਕੀਤੇ ਹੋਏ ਹਨ। ਵਿਦਿਆਰਥਣਾਂ ਨਾਲ ਹੋਈ ਛੇੜਛਾੜ ਦੇ ਮਾਮਲੇ ਵਿਚ ਪ੍ਰਸਾਸ਼ਨ ਦੀ ਢਿੱਲ ਮੱਠ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ।

ਰੋਸ ਪ੍ਰਦਰਸ਼ਨ ਕਰ ਰਹੀਆਂ ਇਨ੍ਹਾਂ ਵਿਦਿਆਰਥਣਾਂ ਦਾ ਦੋਸ਼ ਸਿਰਫ਼ ਇਹ ਸੀ ਕਿ ਉਹ ਵਿਦਿਆਰਥਣਾਂ ਨਾਲ ਹੋਈ ਛੇੜਛਾੜ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੀਆਂ ਸਨ ਪਰ ਸਰਕਾਰ ਨੂੰ ਲਗਦਾ ਇਹ ਮਨਜ਼ੂਰ ਨਹੀਂ ਸੀ। ਸੁਰੱਖਿਆ ਕਰਮਚਾਰੀਆਂ ਨੇ ਛੇੜਛਾੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੀਆਂ ਵਿਦਿਆਰਥਣਾਂ ‘ਤੇ ਡਾਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਥੇ ਭਗਦੜ ਮਚ ਗਈ, ਜਿਸ ਵਿਚ ਕਈ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ।

1200 ਵਿਦਿਆਰਥੀਆਂ ਤੇ ਕੇਸ ਦਰਜ

ਇਸ ਵਿੱਚ ਬਨਾਰਸੀ ਪੁਲਿਸ ਨੇ ਬੀਐੱਚਯੂ ਵਿੱਚ ਹਿੰਸਕ ਵਾਰਦਾਤ ਅਤੇ ਸ਼ਾਂਤੀ ਭੰਗ ਦੇ ਦੋਸ਼ਾਂ ਦੇ ਤਹਿਤ 1200 ਵਿਦਿਆਰਥੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਉਥੇ ਹੀ ਯੂਨੀਵਰਸਿਟੀ ਕੈਂਪਸ ਵਿੱਚ ਲਾਠੀਚਾਰਜ ਲਈ ਪਹਿਲੀ ਨਜ਼ਰ ‘ਚ ਦੋਸ਼ੀ ਪਾਏ ਗਏ ਲੰਕਾ ਥਾਣੇ ਦੇ ਇੰਚਾਰਜ, ਭੇਲੂਪੁਰ ਦੇ ਸੀਓ ਅਤੇ ਮਜਿਸਟਰੇਟ ਨੂੰ ਹਟਾ ਦਿੱਤਾ ਗਿਆ ਹੈ।


ਸੀਐਮ ਨੇ ਮੰਗੀ ਰਿਪੋਰਟ, VC ਨੇ ਦੱਸੀ ਸਾਜਿਸ਼

ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿੱਤਿਆ ਨਾਥ ਨੇ ਇਸ ਪੂਰੇ ਮਾਮਲੇ ‘ਤੇ ਆਈਜੀ ਪੁਲਿਸ ਤੋਂ ਰਿਪੋਰਟ ਮੰਗੀ ਹੈ। ਉਥੇ ਹੀ ਬੀਐੱਚਯੂ ਦੇ ਵਾਈਸ ਚਾਂਸਲਰ ਨੇ ਇਸ ਪੂਰੇ ਅੰਦੋਲਨ ਨੂੰ ਸਾਜਿਸ਼ ਦੱਸਿਆ ਹੈ। ਪ੍ਰੋ.ਗਿਰੀਸ਼ ਚੰਦਰ ਤਿਵਾਰੀ ਨੇ ਕਿਹਾ ਵਿਦਿਆਰਥੀਆਂ ਦਾ ਹੰਗਾਮਾ ਕਾਲਜ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਸ਼ਨੀਵਾਰ ਰਾਤ ਨੂੰ ਹਿੰਸਾ ਵਿੱਚ ਬਾਹਰੀ ਲੋਕ ਸ਼ਾਮਲ ਸਨ। 

ਉਨ੍ਹਾਂ ਨੇ ਕਿਹਾ ਇਹ ਘਟਨਾ ਬਾਹਰੀ ਲੋਕਾਂ ਦੀ ਵਜ੍ਹਾ ਤੋਂ ਹੋਈ ਹੈ। ਸਾਡੇ ਕਾਲਜ ਦੇ ਬੋਰਡਿੰਗ ਵਿੱਚ ਕਰੀਬ 25 ਹਜ਼ਾਰ ਵਿਦਿਆਰਥੀ ਰਹਿੰਦੇ ਹਨ ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਉਹ ਇਸ ਹਿੰਸਾ ਵਿੱਚ ਸ਼ਾਮਲ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਕਾਲਜ ਵਿੱਚ ਬਾਹਰੀ ਲੋਕਾਂ ਦੀ ਦਾਖਲ ਉਦੋਂ ਤੋਂ ਹੈ, ਜਦੋਂ ਤੋਂ ਕਾਲਜ ਬਣਿਆ ਹੈ। ਹੁਣ ਅਸੀ ਕੋਸ਼ਿਸ਼ ਕਰਾਂਗੇ ਕਿ ਕਾਲਜ ਵਿੱਚ ਬਾਹਰੀ ਲੋਕਾਂ ਦਾ ਆਉਣਾ-ਜਾਣਾ ਬੰਦ ਕੀਤਾ ਜਾਵੇ।

ਇਸ ਬਵਾਲ ਦੇ ਬਾਅਦ ਬੀਐੱਚਯੂ ਵੀ.ਸੀ. ਪ੍ਰੋ.ਗਿਰੀਸ਼ ਚੰਦਰ ਤਿਵਾਰੀ ਨੇ ਕਿਹਾ - ਇੱਕ ਬਦਕਿਸਮਤੀ ਭਰੀ ਘਟਨਾ ਇੱਕ ਸਟੂਡੈਟ ਦੇ ਨਾਲ ਹੋਈ। ਅਸੀ ਐਕਸ਼ਨ ਲਵਾਂਗੇ ਅਤੇ ਲਿਆ ਵੀ ਹੈ। ਕੁਝ ਸ਼ਿਕਾਇਤਾਂ ਸੀਸੀਟੀਵੀ ਲਗਾਉਣ ਨੂੰ ਲੈ ਕੇ ਆਈਆਂ ਹਨ, ਉਨ੍ਹਾਂ ਨੂੰ ਲਗਾਇਆ ਜਾ ਰਿਹਾ ਹੈ। ਕੁਝ ਲੜਕੀਆਂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਸੁਰੱਖਿਆ ਦੇ ਮੱਦੇਨਜਰ ਅਤੇ ਕੰਮ ਕਰਨਾ ਚਾਹੀਦਾ ਹੈ। 

ਮੈਂ ਉਨ੍ਹਾਂ ਦੇ ਵਿਚਾਰਾਂ ਤੋਂ ਸਹਿਮਤ ਹਾਂ। ਸੁਰੱਖਿਆ ਜਰੂਰੀ ਹੈ, ਅਸੀ ਉਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਸਾਨੂੰ ਜਾਣਕਾਰੀ ਮਿਲੀ ਹੈ ਕਿ ਵੱਡੀ ਮਾਤਰਾ ਵਿੱਚ ਬਾਹਰ ਤੋਂ ਲੋਕ ਆਏ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ। ਇਹ ਐਂਟੀ ਸੋਸ਼ਲ ਐਲੀਮੈਂਟ ਯੂਨੀਵਰਸਿਟੀ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।

 
ਉਨ੍ਹਾਂ ਨੇ ਕਿਹਾ ਹੈ ਕਿ ਬੀਐੱਚਯੂ ਵਿੱਚ ਹੋਈ ਘਟਨਾ ਨਾਲ ਸਬੰਧਿਤ ਜਿਸ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦਾ ਜ਼ਬਾਨੀ ਅਤੇ ਲਿਖਤੀ ਗਵਾਹੀ ਦਿੱਤੀ ਜਾਣੀ ਹੋਵੇ। ਉਹ ਆਪਣੀ ਜ਼ੁਬਾਨੀ ਅਤੇ ਰਿਕਾਰਡ ਗਵਾਹੀ ਸੋਮਵਾਰ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਸਵੇਰੇ 9 ਵਜੇ ਤੋਂ 11 ਵਜੇ ਤੱਕ ਮੌਜੂਦ ਹੋ ਕੇ ਪੇਸ਼ ਕਰ ਸਕਦਾ ਹੈ। 

ਉਥੇ ਹੀ ਬੀਐੱਚਯੂ ਵਿੱਚ ਹੋਈ ਘਟਨਾ ਨਾਲ ਸਬੰਧਿਤ ਭੜਕਾਊ ਫੋਟੋਆਂ ਅਤੇ ਵੀਡੀਓ BHU BUZZ ਨਾਮ ਤੋਂ ਫੇਸਬੁਕ ਪੇਜ ਬਣਾ ਕੇ ਉਸ ਉੱਤੇ ਅਪਲੋਡ ਕਰਨ ਦੇ ਇਲਜ਼ਾਮ ਵਿੱਚ ਐਤਵਾਰ ਨੂੰ ਲੰਕਾ ਥਾਣੇ ਵਿੱਚ ਪੁਲਿਸ ਨੇ ਸਾਇਬਰ ਕਰਾਇਮ ਦੇ ਅਨੁਸਾਰ ਮੁਕੱਦਮਾ ਕਾਇਮ ਕੀਤਾ ਹੈ ।