ਬੇਟੀ ਨਾਲ ਸ਼੍ਰੀਦੇਵੀ ਦੀ ਆਖਰੀ ਤਸਵੀਰ

ਖਾਸ ਖ਼ਬਰਾਂ

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਸ਼ਨੀਵਾਰ ਰਾਤ ਦੁਬਈ 'ਚ ਇਕ ਵਿਆਹ ਸਮਾਗਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰਿਕ ਮੈਬਰ ਸੰਜੇ ਕਪੂਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸ਼੍ਰੀਦੇਵੀ ਦੀ ਉਮਰ 54 ਸਾਲ ਦੀ ਸੀ।



ਅਭਿਨੇਤਾ ਸੰਜੇ ਕਪੂਰ ਨੇ ਕਿਹਾ, ''ਹਾਂ ਇਹ ਸੱਚ ਹੈ ਕਿ ਸ਼੍ਰੀਦੇਵੀ ਹੁਣ ਨਹੀਂ ਰਹੀ। ਮੈਂ ਹੁਣ-ਹੁਣੇ ਇਥੇ ਪੁੱਜਾ ਹਾਂ ਤੇ ਮੈਂ ਦੁਬਈ ਸੀ। ਇਹ ਘਟਨਾ 11-11:30 ਵਜੇ ਦੇ ਕਰੀਬ ਹੋਈ।'' ਸ਼੍ਰੀਦੇਵੀ ਪਤੀ ਬੋਨੀ ਕਪੂਰ ਤੇ ਛੋਟੀ ਬੇਟੀ ਖੁਸ਼ੀ ਨਾਲ ਇਕ ਪਰਿਵਾਰਿਕ ਵਿਆਹ 'ਚ ਪੁੱਜੀ ਸੀ। ਉਨ੍ਹਾਂ ਦੇ ਪਰਿਵਾਰ 'ਚ ਪਤੀ ਬੋਨੀ ਕਪੂਰ ਤੋਂ ਇਲਾਵਾ ਦੋ ਬੇਟੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਹੈ।



ਖੁਸ਼ੀ ਕਪੂਰ ਨਾਲ ਵਿਆਹ 'ਚ ਮੌਜ਼ੂਦ ਰਹੀ ਜਦੋਂ ਕਿ ਵੱਡੀ ਬੇਟੀ ਜਾਹਨਵੀ ਕਪੂਰ ਪਹਿਲੀ ਡੈਬਿਊ ਫਿਲਮ 'ਧੜਕ' ਦੀ ਸ਼ੂਟਿੰਗ ਨੂੰ ਲੈ ਕੇ ਮੁੰਬਈ 'ਚ ਹੀ ਸੀ। ਸ਼੍ਰੀਦੇਵੀ ਨੇ ਵਿਆਹ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ, ਜੋ ਹਮੇਸ਼ਾ ਲਈ ਇਕ ਯਾਦਗਰ ਬਣ ਕੇ ਰਹਿ ਗਈਆਂ ਹਨ।