ਭਾਰਤ ਅਤੇ ਜਾਪਾਨ 'ਚ ਕਈ ਸਮਝੌਤਿਆਂ 'ਤੇ ਹਸਤਾਖਰ

ਨਵੀਂ ਦਿੱਲੀ: ਭਾਰਤ ਦੌਰੇ ਉੱਤੇ ਆਏ ਜਾਪਾਨ ਦੇ ਪੀਐਮ ਸ਼ਿੰਜੋ ਆਬੇ ਅਤੇ ਪੀਐਮ ਮੋਦੀ ਦੀ ਹਾਜ਼ਰੀ ਵਿੱਚ ਵੀਰਵਾਰ ਨੂੰ ਦੋਨਾਂ ਦੇਸ਼ਾਂ ਦੇ ਵਿੱਚ ਕਈ ਅਹਿਮ ਸਮਝੌਤੇ ਹੋਏ। ਇਹਨਾਂ ਵਿੱਚ ਸਾਇੰਸ ਅਤੇ ਤਕਨੀਕ ਦੇ ਖੇਤਰ ਵਿੱਚ ਇੰਟਰਨੈਸ਼ਨਲ ਜਾਇੰਟ ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰਨ, ਜਾਪਾਨ ਦੇ AIST ਅਤੇ ਭਾਰਤ ਦੇ DBT ਦੇ ਵਿੱਚ ਜਾਇੰਟ ਰਿਸਰਚ ਕਾਂਟਰੈਕਟ ਸ਼ੁਰੂ ਕਰਨ, ਡੀਬੀਟੀ ਅਤੇ ਨੈਸ਼ਨਲ ਇੰਸਟਿਚਿਊਟ ਆਫ ਅਡਵਾਂਸਡ ਸਾਇੰਸ ਐਂਡ ਟੈਕਨਾਲਜੀ ਦੇ ਵਿੱਚ ਐਮਓਯੂ, ਰਿਸਰਚ ਨਾਲ ਸੰਬੰਧਿਤ ਮਾਮਲਿਆਂ ਵਿੱਚ ਸਹਿਯੋਗ ਨਾਲ ਜੁੜੇ ਸਮਝੌਤਿਆਂ ਉੱਤੇ ਹਸਤਾਖਰ ਹੋਏ।

ਸਮਝੌਤਿਆਂ ਉੱਤੇ ਹਸਤਾਖਰ ਦੇ ਬਾਅਦ ਦੋਨਾਂ ਨੇਤਾਵਾਂ ਨੇ ਸਪੀਚ ਦਿੱਤੀ। ਜਾਪਾਨੀ ਪੀਐਮ ਨੇ ਜਿੱਥੇ ਮੇਜਬਾਨੀ ਲਈ ਪੀਐਮ ਨਰਿੰਦਰ ਮੋਦੀ ਨੂੰ ਧੰਨਵਾਦ ਕਿਹਾ, ਉੱਥੇ ਹੀ ਪੀਐਮ ਨੇ ਵੀ ਬੁਲੇਟ ਟ੍ਰੇਨ ਪ੍ਰੋਜੈਕਟ ਲਈ ਇੱਕ ਵਾਰ ਫਿਰ ਆਬੇ ਨੂੰ ਧੰਨਵਾਦ ਦਿੱਤਾ। ਮੋਦੀ ਨੇ ਕਿਹਾ ਕਿ ਇਹ ਸਿਰਫ ਹਾਈ ਸਪੀਡ ਰੇਲ ਦੀ ਸ਼ੁਰੂਆਤ ਨਹੀਂ ਹੈ। ਉਹ ਇਸ ਹਾਈ ਸਪੀਡ ਰੇਲਵੇ ਫਿਲਾਸਫੀ ਨੂੰ ਭਾਰਤੀ ਰੇਲਵੇ ਦਾ ਜੀਵਨਰੇਖਾ ਮੰਨਦਾ ਹੈ। ਮੋਦੀ ਨੇ ਕਿਹਾ ਕਿ ਆਪਸੀ ਵਿਸ਼ਵਾਸ ਅਤੇ ਭਰੋਸਾ, ਇੱਕ ਦੂਜੇ ਦੇ ਹਿੱਤਾਂ ਅਤੇ ਚਿੰਤਾਵਾਂ ਦੀ ਸਮਝ, ਇਹ ਭਾਰਤ ਜਾਪਾਨ ਸਬੰਧਾਂ ਦੀ ਖਾਸੀਅਤ ਹੈ। ਮੋਦੀ ਨੇ ਕਿਹਾ ਕਿ ਸਾਡੀ ਸਪੈਸ਼ਲ ਸਟਰੈਟਿਜੀ ਅਤੇ ਗਲੋਬਲ ਪਾਰਟਨਰਸ਼ਿਪ ਦਾ ਦਾਇਰਾ ਦੁਵੱਲੇ ਰਿਸ਼ਤਿਆਂ ਤੱਕ ਸੀਮਿਤ ਨਹੀਂ ਹੈ। 

ਬਿਜਨਸ ਲਈ ਬਿਹਤਰ ਮਾਹੌਲ ਦੇਣ ਤੋਂ ਲੈ ਕੇ ਮੇਕ ਇਨ ਇੰਡੀਆ ਦੇ ਜਰੀਏ ਭਾਰਤ ਪੂਰੀ ਤਰ੍ਹਾਂ ਟਰਾਂਸਫਾਰਮ ਹੋ ਰਿਹਾ ਹੈ। ਪੀਐਮ ਨੇ ਦੱਸਿਆ ਕਿ ਜਾਪਾਨ ਦੀ ਕਈ ਕੰਪਨੀਆਂ ਭਾਰਤ ਦੇ ਫਲੈਗਸ਼ਿਪ ਪ੍ਰੋਗਰਾਮ ਨਾਲ ਜੁੜੀਆਂ ਹਨ। ਪੀਐਮ ਨੇ ਨਿਊਕਲਿਅਰ ਡੀਲ ਤੋਂ ਲੈ ਕੇ ਵੱਖਰੇ ਸਮਝੌਤਿਆਂ ਤੱਕ ਲਈ ਜਾਪਾਨੀ ਸਰਕਾਰ ਅਤੇ ਸ਼ਿੰਜੋ ਆਬੇ ਨੂੰ ਧੰਨਵਾਦ ਕਿਹਾ।