ਭਾਰਤ-ਚੀਨ ਸੀਮਾ 'ਤੇ ਭੂਚਾਲ ਦੇ ਤੇਜ ਝਟਕੇ

ਖਾਸ ਖ਼ਬਰਾਂ

ਇਟਾਨਗਰ: ਅਰੁਣਾਚਲ ਪ੍ਰਦੇਸ਼ ਨਾਲ ਲੱਗੀ ਭਾਰਤ ਅਤੇ ਚੀਨ ਦੀ ਸੀਮਾ ਉੱਤੇ ਸ਼ਨੀਵਾਰ ਅੱਜ ਸਵੇਰੇ ਤੇਜ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਐਸ ਸਰਵੇ ਅਨੁਸਾਰ ਰਿਕਟਰ ਸਕੈਲ ਉੱਤੇ ਇਸਦੀ ਤੀਵਰਤਾ 6 . 4 ਮਾਪੀ ਗਈ ਹੈ। ਭੁਚਾਲ ਸਵੇਰੇ 4 . 4 ਵਜੇ ਆਇਆ ਜਿਸਦਾ ਕੇਂਦਰ ਭਾਰਤੀ ਨਗਰਾਂ ਪਾਸੀਘਾਟ ਅਤੇ ਤੇਜੂ ਤੋਂ 240 ਕਿਮੀ ਦੂਰ ਸਥਿਤ ਹੈ। ਉਥੇ ਹੀ ਚੀਨੀ ਮੀਡੀਆ ਅਨੁਸਾਰ ਤਿੱਬਤ ਦੇ ਨੀਂਗਚੀ ਤੋਂ ਸਿਰਫ਼ 57 ਕਿਮੀ ਦੂਰ 6 . 9 ਦੀ ਤੀਵਰਤਾ ਦਾ ਭੂਚਾਲ ਆਇਆ ਹੈ।