ਇਟਾਨਗਰ: ਕੇਂਦਰ ਸਰਕਾਰ ਸਵੱਛ ਭਾਰਤ ਦੇ ਤਹਿਤ ਹਰ ਘਰ 'ਚ ਪਖਾਨੇ ਬਣਾਉਣ ਨੂੰ ਬੜਾਵਾ ਦੇ ਰਹੀ ਹੈ ਪਰ ਦੇਸ਼ ਵਿੱਚ ਇੱਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਪਖਾਨੇ ਬਣਾਉਣ ਲਈ ਸੀਮੇਂਟ ਦੀ ਇੱਕ ਬੋਰੀ 8 ਹਜਾਰ ਰੁਪਏ 'ਚ ਪੈ ਰਹੀ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਬਣਿਆ ਇਹ ਪਿੰਡ ਮੁੱਖ ਸੜਕ ਤੋਂ ਕਟਿਆ ਹੋਇਆ ਹੈ। ਇੱਥੇ ਲੋਕਾਂ ਨੂੰ ਪਖਾਨੇ ਉਸਾਰੀ ਲਈ ਜਰੂਰੀ ਸਾਮਾਨ ਲਿਆਉਣ ਲਈ 156 ਕਿਮੀ ਤੱਕ ਚੱਲਣਾ ਪੈ ਰਿਹਾ ਹੈ ਪਰ ਜਜਬਾ ਬਣਿਆ ਹੋਇਆ ਹੈ।