ਭਾਰਤ ਨੇ ਦੱਖਣੀ ਅਫਰੀਕਾ ਨੂੰ 124 ਦੌੜਾਂ ਨਾਲ ਦਿੱਤੀ ਮਾਤ, ਸੀਰੀਜ਼ 'ਚ 3-0 ਨਾਲ ਬੜ੍ਹਤ

ਕੇਪਟਾਊਨ : ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 6 ਵਨ ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਖੇਡਿਆ ਗਿਆ। ਜਿਸ 'ਚ ਦੱਖਣੀ ਅਫਰੀਕਾ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਦੱਖਣੀ ਅਫਰੀਕਾ ਨੂੰ 304 ਦੌੜਾਂ ਦਾ ਟੀਚਾ ਦਿੱਤਾ। 

ਜਵਾਬ 'ਚ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਦੀ ਪੂਰੀ ਟੀਮ 179 ਦੌੜਾਂ 'ਤੇ ਢੇਰ ਹੋ ਗਈ ਤੇ ਭਾਰਤ ਨੇ ਇਹ ਵਨ ਡੇ ਮੈਚ 124 ਦੌੜਾਂ ਨਾਲ ਜਿੱਤ ਲਿਆ। ਭਾਰਤੀ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਵਿਰਾਟ ਕੋਹਲੀ ਨੇ 160 ਦੌੜਾਂ ਬਣਾਈਆਂ, ਜਿਸ 'ਚ 12 ਚੌਕੇ ਤੇ 2 ਛੱਕੇ ਸ਼ਾਮਲ ਹਨ। 

ਭਾਰਤੀ ਟੀਮ ਦੇ ਓਪਨਰ ਰੋਹਿਤ ਸ਼ਰਮਾ ਬਿਨਾ ਖਾਤਾ ਖੋਲ੍ਹੇ ਆਊਟ ਹੋ ਗਏ ਤੇ ਸ਼ਿਖਰ ਧਵਨ ਨੇ ਬੱਲੇਬਾਜ਼ੀ ਕਰਦੇ ਹੋਏ 76 ਦੌੜਾਂ ਦਾ ਯੋਗਦਾਨ ਦਿੱਤਾ ਤੇ ਇਸ ਪਾਰੀ 'ਚ 12 ਚੌਕੇ ਲਗਾਏ। 

ਜਵਾਬ 'ਚ ਦੱਖਣੀ ਅਫਰੀਕਾ ਦੀ ਪੂਰੀ ਟੀਮ ਯਾਦਵ ਦੇ ਚਾਹਲ ਦੇ ਸਾਹਮਣੇ ਟਿੱਕ ਨਾ ਸਕੀ। ਭਾਰਤ ਨੇ ਵਨ ਡੇ ਸੀਰੀਜ਼ 'ਚ 3-0 ਨਾਲ ਬੜ੍ਹਤ ਬਣਾ ਲਈ ਹੈ। ਜੇਕਰ ਭਾਰਤ ਅਗਲਾ ਵਨ ਡੇ ਮੈਚ ਜਿੱਤ ਲੈਂਦਾ ਹੈ ਤਾਂ ਉਹ ਵਨ ਡੇ ਸੀਰੀਜ਼ 4-0 ਨਾਲ ਕਬਜ਼ਾ ਕਰ ਲਵੇਗਾ। ਚਾਹਲ ਨੇ ਤੀਜੇ ਵਨ ਡੇ ਮੈਚ 'ਚ 4 ਵਿਕਟਾਂ ਹਾਸਲ ਕੀਤੀਆਂ।