ਭਾਰਤ - ਵੀਅਤਨਾਮ 'ਚ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ, ਤਿੰਨ ਸਮਝੌਤਿਆਂ 'ਤੇ ਦਸਤਖ਼ਤ

ਖਾਸ ਖ਼ਬਰਾਂ

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੀਅਤਨਾਮ ਦੇ ਰਾਸ਼‍ਟਰਪਤੀ ਤਰਾਨ ਦਾਈ ਕ‍ਵਾਂਗ ਦੇ ਵਿਚ ਗੱਲ ਬਾਤ ਦੇ ਬਾਅਦ ਸ਼ਨੀਵਾਰ ਨੂੰ ਦੋਨਾਂ ਦੇਸ਼ਾਂ ਨੇ ਪਰਮਾਣੂ ਸਹਿਯੋਗ ਸਮੇਤ ਤਿੰਨ ਸਮਝੌਤਿਆਂ 'ਤੇ ਹਸ‍ਤਾਖ਼ਰ ਕੀਤੇ। ਇਸਤੋਂ ਪਹਿਲਾਂ ਉਨ੍ਹਾਂ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਮੁਲਾਕਾਤ ਕੀਤੀ। ਕਵਾਂਗ ਤਿੰਨ ਦਿਨ ਦੀ ਯਾਤਰਾ 'ਤੇ ਭਾਰਤ ਆਏ ਹਨ। 

ਕਵਾਂਗ ਨੂੰ ਰਾਸ਼ਟਰਪਤੀ ਭਵਨ ਵਿਚ ਗਾਰਡ ਆਫ ਆਨਰ ਦਿੱਤਾ ਗਿਆ। ਉਨ੍ਹਾਂ ਦੀ ਇਸ ਯਾਤਰਾ ਦੇ ਦੌਰਾਨ ਭਾਰਤ ਦਾ ਮੁੱਖ ਏਜੰਡਾ ਦੋਨਾਂ ਦੇਸ਼ਾਂ ਦੇ ਵਿਚ ਰੱਖਿਆ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜਬੂਤੀ ਪ੍ਰਦਾਨ ਕਰਨਾ ਹੋਵੇਗਾ।