ਭਾਰਤ ਵਿੱਚ ਆਏਗੀ Toyota ਦੀ Land Cruiser PradoInline

ਖਾਸ ਖ਼ਬਰਾਂ

ਆਟੋ ਐਕਸਪੋ ਵਿੱਚ ਟੋਯੋਟਾ ਕੰਪਨੀ ਇਸ ਸਾਲ ਆਪਣੀ ਨਵੀਂ ਲੈਂਡ ਕਰੂਜਰ ਪ੍ਰਾਡੋ ਨੂੰ ਲਾਂਚ ਕਰਨ ਜਾ ਰਹੀ ਹੈ। ਮੌਜੂਦਾ ਮਾਡਲ ਦੀ ਤੁਲਣਾ ਵਿੱਚ ਇਹ ਕਾਫ਼ੀ ਨਵਾਂ ਅਤੇ ਸਪੋਰਟੀ ਨਜ਼ਰ ਆਇਆ। ਜਾਣਕਾਰੀ ਲਈ ਦੱਸ ਦੇਈਏ ਕਿ ਯੂਰੋਪੀ ਮਾਰਕੇਟ ਵਿੱਚ ਟੋਯੋਟਾ ਦੀ ਲੈਂਡ ਕਰੂਜਰ ਪ੍ਰਾਡੋ ਤਿੰਨ ਇੰਜਨ ਵਿਕਪਲ ਦੇ ਨਾਲ ਆਉਂਦੀ ਹੈ। 

ਜਿਸ ਵਿੱਚ 2.7 ਲੀਟਰ ਪੈਟਰੋਲ, 2.8 ਲੀਟਰ ਡੀਜ਼ਲ ਅਤੇ 4.0 ਲੀਟਰ ਡੀਜ਼ਲ ਇੰਜਨ ਸ਼ਾਮਿਲ ਹੈ। ਇਹ ਸਾਰੇ ਇੰਜਨ ਬੇਹੱਦ ਪਾਵਰਫੁਲ ਹਨ ਇੰਨਾ ਹੀ ਨਹੀਂ ਇਹਨਾਂ ਵਿੱਚ 5- ਸਪੀਡ ਮੈਨੁਅਲ ਅਤੇ 6- ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਾ ਆਪਸ਼ਨ ਦਿੱਤਾ ਹੈ। ਪਰ ਭਾਰਤੀ ਕਾਰ ਬਾਜ਼ਾਰ ਵਿੱਚ ਲਾਂਚ ਹੋਣ ਵਾਲੀ ਲੈਂਡ ਕਰੂਜਰ ਪ੍ਰਾਡੋ ਵਿੱਚ 4.5 ਲੀਟਰ ਟਰਬੋਚਾਰਜਡ V8 ਡੀਜ਼ਲ ਇੰਜਨ ਲਗਾ ਹੋਵੇਗਾ ਜੋ 262 ਬੀਐੱਚਪੀ ਦਾ ਪਾਵਰ ਅਤੇ 650Nm ਦਾ ਟਾਰਕ ਦੇਵੇਗਾ। 

ਇਸ ਇੰਜਨ ਨਾਲ 6 – ਸਪੀਡ ਆਟੋਮੈਟਿਕ ਟਰਾਂਸਮਿਸ਼ਨ ਲਗਾ ਹੋਵੇਗਾ ਨਾਲ ਹੀ ਇਸ ਵਿੱਚ ਆਲ-ਵਹੀਲ ਡਰਾਇਵ ਸਿਸਟਮ ਵੀ ਲੱਗਾ ਹੋਵੇਗਾ। ਦੱਸ ਦੇਈਏ ਹਾਲ ਹੀ ‘ਚ ਜਾਪਾਨੀ ਵਾਹਨ ਨਿਰਮਾਤਾ ਕੰਪਨੀ ਟੋਇਟਾ ਨੇ ਨਾਰਥ ਅਮਰੀਕਾ ਇੰਟਰਨੈਸ਼ਨਲ ਆਟੋ ਸ਼ੋਅ ਦੇ ਦੌਰਾਨ ਆਪਣੀ ਨਵੀਂ ਸਿਡਾਨ ਐਵੇਲਾਨ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਕਾਰ ਦੀ ਸਭ ਤੋਂ ਖਾਸ ਗੱਲ ਇਸ ‘ਚ ਦਿੱਤਾ ਗਿਆ ਦਿੱਤਾ 3.5 ਲੀਟਰ ਦਾ ਫਿਊਲ ਐਫੀਸ਼ਿਐਂਟ ਵੀ 6 ਇੰਜਣ ਹੈ| 

ਟੌਇਟਾ ਮੋਟਰਸ ਨੇ ਇਸ ਕਾਰ ‘ਚ ਡਾਰਕ ਗ੍ਰੇ ਫਰੰਟ ਗਰਿਲ ਲਗਾਈ ਹੈ ਜਿਸ ‘ਤੇ ਐਕਸ ਐੱਲ. ਈ ਲਿਮਟਿਡ ਵਰਜ਼ਨ ਦਾ ਚਿੰਨ੍ਹ ਦਿੱਤਾ ਹੈ। ਟੌਇਟਾ ਨੇ ਐਵੇਲਾਨ ਸਿਡਾਨ ‘ਚ ਮਸ਼ੀਂਡ ਸਿਲਵਰ ਐੱਲ ਈ. ਡੀ ਹੈੱਡਲਾਈਟ ਬੈਜ਼ਲਸ, ਬਾਡੀ ਕਲਰ ਤੋਂ ਮਿਲਦੇ ਮਿਰਰ ਅਤੇ 17 ਤੋਂ 19-ਇੰਚ ਦੇ ਯੂਨੀਕ ਵ੍ਹੀਲਸ ਦਿੱਤੇ ਹਨ।   ਟੌਇਟਾ ਨੇ ਇਸ ‘ਚ 3.5 ਲੀਟਰ ਦਾ V6 ਇੰਜਣ ਅਤੇ 2.5 ਲੀਟਰ ਚਾਰ ਸਿਲੈਂਡਰ ਟੌਇਟਾ ਹਾਈ ਬਰਿਡ ਸਿਸਟਮ ਦਿੱਤਾ ਗਿਆ ਹੈ ਜੋ 650 ਵੋਲਟ ਇਲੈਕਟ੍ਰਿਕ ਮੋਟਰ ਅਤੇ 3V“ ਗਿਅਰਬਾਕਸ ਨਾਲ ਲੈਸ ਹੈ। 

ਕੰਪਨੀ ਨੇ ਕਾਰ ਚ 8 ਸਪੀਡ ਡਾਇਰੈਕਟ ਸ਼ਿਫਟ-8 ਐਂਟੀ ਆਟੋਮੈਟਿਕ ਟਰਾਂਸੈਕਸ਼ਲ ਗਿਅਰਬਾਕਸ ਦਿੱਤਾ ਹੈ। ਟੌਇਟਾ ਐਵੇਲਾਨ ‘ਚ 9-ਇੰਚ ਦਾ ਮਲਟੀਮੀਡੀਆ ਸਿਸਟਮ ਦਿੱਤਾ ਗਿਆ ਹੈ ਜੋ ਆਡੀਓ ਅਤੇ ਨੈਵੀਗੇਸ਼ਨ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਕਾਰ ‘ਚ ਆਟੋਮੋਟਿਵ ਕਲਾਇਮੇਟ ਕੰਟਰੋਲ ਦੇ ਨਾਲ ਕਈ ਸਾਰੇ ਫੰਕਸ਼ਨ ਵਾਲਾ ਸਟੀਅਰਿੰਗ ਵ੍ਹੀਲ ਅਤੇ ਕਰੂਜ਼ ਕੰਟਰੋਲ ਵੀ ਦਿੱਤਾ ਹੈ।