ਨਵੀਂ ਦਿੱਲੀ : ਭਾਰਤੀ ਟੀਮ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੇ ਤੇਜ਼ ਗੇਂਦਬਾਜ਼ ਪਰਵਿੰਦਰ ਅਵਾਨਾ ਮੰਗਲਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹੈ। ਉਨ੍ਹਾਂ ਦਾ ਵਿਆਹ ਦਿੱਲੀ ਪੁਲਿਸ ਦੀ ਸਭ ਇੰਸਪੈਕਟਰ ਸੰਗੀਤਾ ਕਸਾਨਾ ਨਾਲ ਹੋਇਆ। ਮੂਲਰੂਪ ਤੋਂ ਲੋਨੀ ਦੇ ਰਾਜੇ ਭੂਪ ਖੇੜੀ ਪਿੰਡ ਦੀ ਰਹਿਣ ਵਾਲੀ ਸੰਗੀਤਾ ਭੋਪੁਰਾ ਪਿੰਡ 'ਚ ਰਹਿੰਦੀ ਹੈ। ਇਹ ਸਮਾਰੋਹ ਸ਼ਾਮ ਨੂੰ ਲੋਨੀ 'ਚ ਨਿੱਜੀ ਪਰਿਵਾਰ 'ਚ ਹੋਇਆ।
ਇਸ ਸਮਾਰੋਹ 'ਚ ਕਰੀਬੀ ਰਿਸ਼ਤੇਦਾਰ ਹੀ ਸ਼ਾਮਿਲ ਹੋਏ। ਮੀਡਿਆ ਰਿਪੋਰਟ ਦੇ ਮੁਤਾਬਕ ਸ਼ਨੀਵਾਰ 10 ਮਾਰਚ ਨੂੰ ਗ੍ਰੇਟਰ ਨੋਇਡਾ 'ਚ ਰਿਸੈਪਸ਼ਨ ਹੋਵੇਗਾ। ਇਸ 'ਚ ਵੀਆਈਪੀ ਲੋਕਾਂ ਅਤੇ ਕਈ ਕ੍ਰਿਕਟਰਾਂ ਦੇ ਆਉਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਸੰਗੀਤਾ ਦੀ ਪੋਸਟਿੰਗ ਇਸ ਸਮੇਂ ਦਿੱਲੀ ਦੇ ਸੀਮਾਪੁਰੀ ਥਾਣੇ 'ਚ ਹੈ। ਪਰਵਿੰਦਰ ਅਵਾਨਾ ਪਰਿਵਾਰ ਨਾਲ ਗ੍ਰੇਟਰ ਨੋਇਡਾ 'ਚ ਰਹਿੰਦੇ ਹਨ।
ਦੱਸ ਦਈਏ ਕਿ ਪਰਵਿੰਦਰ ਅਵਾਨਾ ਨੇ ਸਾਲ 2012 'ਚ ਇੰਗਲੈਂਡ ਦੇ ਖਿਲਾਫ ਟੀ - 20 ਮੈਚਾਂ ਨਾਲ ਨੈਸ਼ਨਲ ਕ੍ਰਿਕਟ ਟੀਮ 'ਚ ਸ਼ੂਰੂਆਤ ਕੀਤਾ ਸੀ। ਹਾਲਾਂਕਿ ਉਨ੍ਹਾਂ ਨੂੰ ਟੀਮ 'ਚ ਜ਼ਿਆਦਾ ਮੌਕੇ ਨਹੀਂ ਮਿਲ ਪਾਏ। ਪਰਵਿੰਦਰ ਅਵਾਨਾ ਆਈਪੀਐਲ 'ਚ ਵੀ ਖੇਡਦੇ ਹਨ। ਆਈਪੀਐਲ 'ਚ ਉਹ ਕਿੰਗਸ ਇਲੈਵਨ ਪੰਜਾਬ ਲਈ ਖੇਡਦੇ ਰਹੇ ਹਨ। ਪਰ ਆਈਪੀਐਲ 'ਚ ਵੀ ਉਨ੍ਹਾਂ ਦੀ ਪਾਰੀ ਜ਼ਿਆਦਾ ਲੰਮੀ ਨਹੀਂ ਰਹੀ। ਪਰਵਿੰਦਰ ਅਵਾਨਾ ਨੇ ਕੇਵਲ ਸਾਲ 2012, 2013 ਅਤੇ 2014 ਦੇ ਆਈਪੀਐਲ ਸੀਜ਼ਨ ਹੀ ਖੇਡ ਪਾਏ ਹਨ।
ਪਰਵਿੰਦਰ ਅਵਾਨਾ ਨੇ ਆਪਣਾ ਫਰਸਟ ਕਲਾਸ 2007 'ਚ ਸ਼ੁਰੂ ਕੀਤਾ। ਉਸ ਸਮੇਂ ਉਹ ਹਿਚਾਮਲ ਪ੍ਰਦੇਸ਼ ਲਈ ਖੇਡਦੇ ਸਨ। ਪਿਛਲੇ ਸਾਲ ਉਨ੍ਹਾਂ ਦੇ ਨਾਲ ਅਣਜਾਣ ਲੋਕਾਂ ਦੁਆਰਾ ਮਾਰਕੁੱਟ ਦੀ ਖਬਰ ਸਾਹਮਣੇ ਆਈ ਸੀ। ਤਾਂ ਪੁਲਿਸ ਨੇ ਦੱਸਿਆ ਸੀ ਕਿ ਪਰਵਿੰਦਰ ਅਵਾਨਾ ਜਦੋਂ ਹਰਿਦੁਆਰ ਤੋਂ ਨੋਇਡਾ ਪਰਤ ਰਹੇ ਸਨ ਤਾਂ ਰਸਤੇ 'ਚ 5 ਅਣਜਾਣ ਹਮਲਾਵਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ। ਇਹ ਹਮਲਾ ਕਿਸ ਵਜ੍ਹਾ ਤੋਂ ਹੋਇਆ ਸੀ ਇਸ ਗੱਲ ਦੀ ਵਜ੍ਹਾ ਸਪੱਸ਼ਟ ਨਹੀਂ ਹੋ ਪਾਈ ਹੈ।