ਭਾਰਤੀ ਰੇਲਵੇ ਦੇ ਟਾਇਮ ਟੇਬਲ 'ਚ ਇੱਕ ਨਵੰਬਰ ਤੋਂ ਹੋਣਗੇ ਵੱਡੇ ਬਦਲਾਅ !

ਭਾਰਤੀ ਰੇਲਵੇ ਇੱਕ ਨਵੰਬਰ ਤੋਂ ਨਵਾਂ ਟਾਈਮ ਟੇਬਲ ਲਾਗੂ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਇੱਕ ਪਾਸੇ ਜਿੱਥੇ ਕੁੱਝ ਨਵੀਂਆਂ ਟ੍ਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਦੂਜੇ ਪਾਸੇ ਕਈ ਟਰੇਨਾਂ ਦਾ ਸਮਾਂ ਬਦਲ ਜਾਵੇਗਾ।ਨਾਲ ਹੀ ਕਈ ਟਰੇਨਾਂ ਦੀ ਸਪੀਡ ਅਤੇ ਫੇਰੇ ਵਿੱਚ ਵੀ ਵਾਧਾ ਹੋਵੇਗਾ। ਰੇਲਵੇ ਅਧਿਕਾਰੀ ਨੇ ਦੱਸਿਆ ਸੀ ਕਿ ਨਵੇਂ ਟਾਈਮ ਟੇਬਲ ਵਿੱਚ ਟਰੇਨਾਂ ਇਸ ਤਰ੍ਹਾਂ ਚੱਲਣਗੀਆਂ ਕਿ ਕੁਲ 51 ਟਰੇਨਾਂ ਦਾ ਸਮਾਂ ਤਿੰਨ ਘੰਟੇ ਤੱਕ ਘੱਟ ਜਾਵੇਗਾ। ਇਹ 500 ਤੋਂ ਜ਼ਿਆਦਾ ਟਰੇਨਾਂ ਤੱਕ ਹੋਵੇਗਾ।




ਨਵੇਂ ਟਾਈਮ ਟੇਬਲ ਦੇ ਲਾਗੂ ਹੋਣ ਦੇ ਬਾਅਦ ਟ੍ਰੇਨ ਨੰਬਰ 12987 ਸੀਲਦਾਹ-ਅਜਮੇਰ ਐਕਸਪ੍ਰੇਸ ਸੀਲਦਾਹ ਤੋਂ ਰਾਤ 11:05 ਵਜੇ ਦੀ ਬਜਾਏ 10:55 ਰਵਾਨਾ ਹੋਵੇਗੀ, 13009 ਦੂਨ ਐਕਸਪ੍ਰੇਸ ਹਾਵੜਾ ਤੋਂ ਰਾਤ 08:30 ਵਜੇ ਦੀ ਬਜਾਏ 08:25 ਵਜੇ ਰਵਾਨਾ ਹੋਵੇਗੀ,13118 ਲਾਲਗੋਲਾ-ਕੋਲਕਾਤਾ ਐਕਸਪ੍ਰੈਸ 10 ਮਿੰਟ ਦੀ ਦੇਰੀ ਤੋਂ ਚੱਲੇਗੀ।

ਇਸ ਦੇ ਇਲਾਵਾ ਹਫ਼ਤਾਵਾਰ ਆਨੰਦ ਬਿਹਾਰ-ਬਲਿਆ ਐਕਸਪ੍ਰੈਸ, ਹਫ਼ਤੇ ਵਿੱਚ ਚਾਰ ਦਿਨ ਚੱਲਣ ਵਾਲੀ ਮਥੁਰਾ-ਕੁਰਕਸ਼ੇਤਰ ਐਕਸਪ੍ਰੈਸ, ਹਫ਼ਤੇ ਵਿੱਚ ਪੰਜ ਦਿਨ ਵਾਲੀ ਇਲਾਹਾਬਾਦ-ਬਸਤੀ ਐਕਸਪ੍ਰੇਸ, ਹਫ਼ਤਾਵਾਰ ਗੋਰਖਪੁਰ-ਲੋਕਮਾਨਿਏ ਤਿਲਕ ਐਕਸਪ੍ਰੈਸ, ਹਫ਼ਤਾਵਾਰ ਹੁਬਲੀ-ਵਾਰਾਣਸੀ ਐਕਸਪ੍ਰੈਸ, ਹਫ਼ਤਾਵਾਰ ਵਡੋਦਰਾ-ਵਾਰਾਣਸੀ ਮਹਾਮਨਾ ਐਕਸਪ੍ਰੈਸ, ਹਫ਼ਤਾਵਾਰ ਰਾਮੇਸ਼ਵਰਮ-ਫੈਜਾਬਾਦ ਐਕਸਪ੍ਰੈਸ, ਹਫ਼ਤਾਵਾਰ ਗੋਰਖਪੁਰ-ਆਨੰਦ ਬਿਹਾਰ ਹਮਸਫਰ ਐਕਸਪ੍ਰੈਸ ਸਮੇਤ ਕਈ ਟਰੇਨਾਂ ਨੂੰ ਨਵੇਂ ਟਾਈਮ ਟੇਬਲ ਵਿੱਚ ਸ਼ਾਮਿਲ ਕੀਤਾ ਗਿਆ ਹੈ।