ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਰੇਲਵੇ ਦਾ ਕੰਫਰਮ ਟਿਕਟ ਹੈ ਅਤੇ ਕਿਸੇ ਕਾਰਣ ਤੋਂ ਤੁਸੀਂ ਆਪਣੀ ਯਾਤਰਾ ਦੇ ਪ੍ਰੋਗਰਾਮ 'ਚ ਬਦਲਾਵ ਕਰਦੇ ਹੋ ਤਾਂ ਤੁਸੀਂ ਆਪਣਾ ਟਿਕਟ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਂਅ 'ਤੇ ਟਰਾਂਸਫਰ ਕਰ ਸਕਦੇ ਹੋ। ਭਾਰਤੀ ਰੇਲਵੇ ਨੇ ਇਸ ਦਿਸ਼ਾ 'ਚ ਕੁੱਝ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਜਿਨ੍ਹਾਂ ਦਾ ਪਾਲਣ ਕਰ ਤੁਸੀਂ ਆਪਣਾ ਟਿਕਟ ਕਿਸੇ ਹੋਰ ਵਿਅਕਤੀ ਦੇ ਨਾਂਅ 'ਤੇ ਟਰਾਂਸਫਰ ਕਰ ਸਕਦੇ ਹਨ, ਉਹ ਵੀ ਬਿਨਾਂ ਪਰੇਸ਼ਾਨੀ ਦੇ ਪਰ ਕੁੱਝ ਸ਼ਰਤਾਂ ਦੇ ਨਾਲ।