ਬੀ.ਐਸ.ਐਨ.ਐਲ. 'ਤੇ ਇਕ ਰੁਪਏ 'ਚ ਮਿਲੇਗਾ ਅਨ-ਲਿਮਟਿਡ ਨੈੱਟ

ਖਾਸ ਖ਼ਬਰਾਂ

ਨਵੀਂ ਦਿੱਲੀ, 6 ਫ਼ਰਵਰੀ: ਭਾਰਤ ਸੰਚਾਰ ਨਿਗਮ ਲਿਮਟਿਡ ਨਾਲ ਕਰਾਰ ਕਰਨ ਵਾਲੀ ਕੰਪਨੀ ਡਾਟਾਵਿੰਡ ਮੋਬਾਈਲ ਅਤੇ ਬ੍ਰਾਡਬੈਂਡ ਗਾਹਕਾਂ ਨੂੰ ਇਕ ਰੁਪਏ 'ਚ ਅਨਲਿਮਟਿਡ ਡਾਟਾ ਦੇਣ ਦੀ ਸਹੂਲਤ ਦੇਵੇਗੀ।ਕੰਪਨੀ ਦੇ ਮੁਖੀ ਸੁਨੀਤ ਸਿੰਘ ਤੁਲੀ ਨੇ ਦਸਿਆ ਕਿ ਇਸ ਸਬੰਧੀ ਬੀ.ਐਸ.ਐਨ.ਐਲ. ਨਾਲ ਕਰਾਰ ਕੀਤਾ ਜਾ ਚੁਕਾ ਹੈ ਅਤੇ ਇਸ ਮਹੀਨੇ ਦੇ ਅੱਧ ਤਕ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਕੰਪਨੀ ਦੇ ਪੇਟੈਂਟ ਐਪ 'ਮੇਰਾਨੈੱਟ' ਦੀ ਵਰਤੋਂ ਕੀਤੀ ਜਾਵੇਗੀ। ਇਸ ਸਕੀਮ ਨਾਲ ਖ਼ਪਤਕਾਰਾਂ ਨੂੰ 1 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਅਨਲਿਮਟਿਡ ਇੰਟਰਨੈੱਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਐਪ ਨੂੰ ਸੱਭ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਲਾਂਚ ਕੀਤਾ ਗਿਆ ਹੈ ਅਤੇ ਉਥੋਂ ਗਾਹਕਾਂ ਦੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।