ਬੀਐੱਸਐਫ ਜਵਾਨਾਂ ਵਲੋਂ ਭਾਰਤ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਘੁਸਪੈਠੀਆ ਢੇਰ

ਡੇਰਾ ਬਾਬਾ ਨਾਨਕ : ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਨੇੜੇ ਬੀ ਐੱਸ ਐਫ ਦੀ ਘਣੀਆਂ ਕੇ ਬੇਟ ਪੋਸਟ ਨੇੜੇ ਬੀਤੀ ਰਾਤ ਬੀ ਐੱਸ ਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋ ਸਰਹੱਦ ਪਾਰ ਕਰਕੇ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੋਇਆ ਇਕ ਪਾਕਿਸਤਾਨੀ ਘੁਸਪੈਠੀਆਂ ਢੇਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।


 

ਉਕਤ ਨੌਜਵਾਨ ਦੀ ਉਮਰ 40 ਸਾਲ ਦੇ ਕਰੀਬ ਦਸੀ ਜਾ ਰਹੀ ਹੈ । ਬੀ ਐੱਸ ਐਫ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਪੂਰੀ ਤਰ੍ਹਾਂ ਤਫ਼ਤੀਸ਼ ਕਰਨ ਲਈ ਅਜੇ ਸਰਚ ਅਭਿਆਨ ਚਲ ਰਿਹਾ ਹੈ।