ਬੀ.ਆਰ.ਡੀ ਮੈਡੀਕਲ ਕਾਲਜ ਗੋਰਖਪੁਰ 'ਚ 48 ਘੰਟੇ ਵਿੱਚ 42 ਬੱਚਿਆਂ ਦੀ ਮੌਤ

ਗੋਰਖਪੁਰ : ਸਰਕਾਰ ਦੀ ਸ਼ਖਤੀ ਨਾ ਹੋਣ ਕਰਕੇ ਇਨ੍ਹਾਂ ਘਟਨਾਵਾਂ ਨੂੰ ਦੁਬਾਰਾ ਅੰਜ਼ਾਮ ਦਿੰਦੇ ਹਨ। ਫਿਰ ਤੋਂ ਬੀ.ਆਰ.ਡੀ ਮੈਡੀਕਲ ਕਾਲਜ ‘ਚ ਮੌਤਾਂ ਹੋਣ ਤੇ ਚਰਚਾ ਵਿੱਚ ਹੈ। ਬੀ.ਆਰ.ਡੀ ਦੇ ਬਾਲਰੋਗ ਵਿਭਾਗ ‘ਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਐੱਨ.ਆਈ.ਸੀ.ਯੂ ਅਤੇ ਪੀ.ਆਈ.ਯੂ ‘ਚ ਪਿਛਲੇ 48 ਘੰਟਿਆਂ ‘ਚ 42 ਬੱਚਿਆਂ ਦੀ ਮੌਤ ਹੋ ਗਈ ਹੈ। 

ਬੀਤੇ 24 ਘੰਟੇ ‘ਚ ਹੀ 25 ਬੱਚਿਆਂ ਨੇ ਦਮ ਤੋੜ ਦਿੱਤਾ ਸੀ। ਮਰਨ ਵਾਲੇ ‘ਚ ਇੰਸੈਫੇਲਾਇਟਸ ਦੇ 11 ਮਰੀਜ ਸ਼ਾਮਿਲ ਹਨ।ਬੀ.ਆਰ.ਡੀ ‘ਚ ਆਕਸੀਜਨ ਦੀ ਕਮੀ ਤੋਂ ਬਾਅਦ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਬੀਮਾਰੀ ਕਾਰਨ 724 ਮਰੀਜ਼ ਇਸ ਹਸਪਤਾਲ ‘ਚ ਦਾਖਲ ਹੋਏ ਹਨ, ਜਿਨ੍ਹਾਂ ‘ਚ 106 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਹ ਵੀ ਦੱਸ ਦਈਏ ਇਸ ਬੀਮਾਰੀ ਕਾਰਨ ਇਸ ਸਾਲ ਹੁਣ ਤਕ 179 ਮਰੀਜ਼ਾਂ ਦੀ ਇਸ ਹਸਪਤਾਲ ‘ਚ ਮੌਤ ਹੋ ਚੁੱਕੀ ਹੈ। 

ਸਭ ਤੋਂ ਜ਼ਿਆਦਾ ਮੌਤਾਂ ਐੱਨ.ਆਈ.ਸੀ.ਯੂ ‘ਚ ਹੋਈਆਂ। ਇਸ ਵਾਰਡ ‘ਚ 119 ਨਵ ਜੰਮੇ ਬੱਚੇ ਦਾਖਲ ਸਨ। ਦੋ ਦਿਨਾਂ ‘ਚ ਐੱਨ.ਆਈ.ਸੀ.ਯੂ ‘ਚ 16 ਨਵ ਜੰਮੇ ਬੱਚਿਆਂ ਦੀ ਮੌਤ ਹੋਈ ਹੈ। ਸੋਮਵਾਰ ਨੂੰ ਐੱਨ.ਆਈ.ਸੀ.ਯੂ ‘ਚ 10 ਬੱਚਿਆਂ ਦੀ ਮੌਤ ਹੋਈ। ਐਤਵਾਰ ਨੂੰ ਛੇ ਨਵ ਜੰਮੇ ਬੱਚਿਆਂ ਨੇ ਦਮ ਤੋੜਿਆ ਸੀ। 

ਬਾਲ ਰੋਗ ਵਿਭਾਗ ‘ਚ ਨਵ ਜੰਮੇ ਬੱਚਿਆਂ ਤੋਂ ਇਲਾਵਾ 225 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ।ਇਨ੍ਹਾਂ ‘ਚੋਂ ਇੰਸੈਫੇਲਾਇਟਿਸ ਦੇ 106 ਮਰੀਜ਼ ਵੀ ਸ਼ਾਮਲ ਹਨ। ਬੀਤੇ ਦੋ ਦਿਨਾਂ ‘ਚ ਇਸ ਵਾਰਡ ‘ਚ 26 ਮਾਸੂਮਾਂ ਨੇ ਦਮ ਤੋੜ ਦਿੱਤਾ। ਸੋਮਵਾਰ ਨੂੰ 15 ਮਾਸੂਮਾਂ ਦੀ ਮੌਤ ਹੋਈ, ਜਦਕਿ ਐਤਵਾਰ ਨੂੰ 11 ਬੱਚਿਆਂ ਦੀ। ਇੰਸੈਫੇਲਾਇਟਿਸ ਕਾਰਨ ਬੀਤੇ 24 ਘੰਟੇ ‘ਚ ਚਾਰ ਮਾਸੂਮਾਂ ਦੀ ਮੌਤ ਹੋਈ।