BSNL ਦਾ ਅਜਿਹਾ ਧਮਾਕਾ, Jio ਤੇ Airtel ਦਾ ਪਊ ਪਟਾਕਾ

ਖਾਸ ਖ਼ਬਰਾਂ

ਬੀਐੱਸਐੱਨਐੱਲ ਨੇ ਰਿਲਾਇੰਸ ਜੀਓ ਅਤੇ ਏਅਰਟੇਲ ਨੂੰ ਟੱਕਰ ਦੇਣ ਲਈ ਨਵਾਂ ਰਿਚਾਰਜ ਕੱਢਿਆ ਹੈ। ਇਸ ਵਿੱਚ ਯੂਜਰ ਨੂੰ ਰੋਜ਼ਾਨਾ 1GB ਹਾਈ ਸਪੀਡ ਡਾਟਾ ਮਿਲੇਗਾ। ਇਸ ਦੇ ਇਲਾਵਾ ਇਸ ਵਿੱਚ ਅਨਲਿਮੀਟਿਡ ਕਾਲਿੰਗ ਦੀ ਸਹੂਲਤ ਵੀ ਮਿਲੇਗੀ। ਬੀਐੱਸਐੱਨਐੱਲ ਦੇ 429 ਰੁਪਏ ਦੇ ਇਸ ਰਿਚਾਰਜ ਦੀ Validity 90 ਦਿਨ ਕੀਤੀ ਹੈ। 

ਇਸ ਤਰ੍ਹਾਂ ਨਾਲ ਇਸ ਪੈਕ ਦਾ ਇੱਕ ਮਹੀਨੇ ਦਾ ਖਰਚ 143 ਰੁਪਏ ਦਾ ਆਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਬੀਐੱਸਐੱਨਐੱਲ ਦੇ 298 ਰੁਪਏ ਦੇ ਪਲੈਨ ਵਿੱਚ 56 ਦਿਨ ਤੱਕ ਅਨਲਿਮੀਟਿਡ ਇੰਟਰਨੈੱਟ ਅਤੇ ਕਾਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਵਿੱਚ ਕਿਸੇ ਵੀ ਨੈੱਟਵਰਕ ਉੱਤੇ ਅਨਲਿਮੀਟਿਡ ਲੋਕਲ ਅਤੇ ਐੱਸਟੀਡੀ ਕਾਲ ਦੀ ਸਹੂਲਤ ਦਿੱਤੀ ਜਾ ਰਹੀ ਹੈ। 

ਉਥੇ ਹੀ ਇਸ ਵਿੱਚ ਹਾਈ ਸਪੀਡ ਦਾ ਰੋਜ਼ਾਨਾ 1GB ਡਾਟਾ ਮਿਲੇਗਾ । ਇਸਦੇ ਬਾਅਦ ਇੰਟਰਨੈੱਟ ਤਾਂ ਅਨਲਿਮੀਟਿਡ ਚੱਲਦਾ ਰਹੇਗਾ ਪਰ ਇਸਦੀ ਸਪੀਡ ਘੱਟ ਹੋ ਜਾਵੇਗੀ। ਇਸਦੀ ਸਪੀਡ 128kbps ਦੀ ਰਹਿ ਜਾਵੇਗੀ। ਬੀਐੱਸਐੱਨਐੱਲ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਇੱਕ ਨਵੇਂ ਆਫਰ ਦੀ ਘੋਸ਼ਣਾ ਕੀਤੀ ਸੀ। 

ਇਸ ਆਫਰ ਦੇ ਤਹਿਤ ਯੂਜਰਸ ਨੂੰ ਰੋਜ਼ਾਨਾ 2GB ਡਾਟਾ ਯੂਜ ਕਰਨ ਲਈ ਮਿਲਦਾ ਹੈ। ਨਾਲ ਹੀ ਇਸ ਪਲੈਨ ਵਿੱਚ ਅਨਲਿਮੀਟਿਡ ਕਾਲਿੰਗ ਵੀ ਮਿਲ ਰਹੀ ਹੈ। ਬੀਐੱਸਐੱਨਐੱਲ ਨੇ ਇਸ ਪਲੈਨ ‘BSNL Sixer’ ਨਾਮ ਦਿੱਤਾ ਹੈ। ਜੇਕਰ ਤੁਸੀ ਪ੍ਰੀਪੇਡ ਗਾਹਕ ਹੋ ਤਾਂ 666 ਰੁਪਏ ਵਿੱਚ ਰੋਜ਼ਾਨਾ 2ਜੀਬੀ ਡਾਟਾ ਅਤੇ ਫਰੀ ਕਾਲਿੰਗ ਦਾ ਮੁਨਾਫ਼ਾ ਉਠਾ ਸਕਦੇ ਹੋ। ਇਸ ਪੈਕ ਦੀ Validity 60 ਦਿਨ ਕੀਤੀ ਗਈ ਹੈ। 

BSNL ਦੇ 444 ਰੁਪਏ ਦੇ ਪਲਾਨ ਵਿੱਚ ਯੂਜਰ 90 ਦਿਨ ਤੱਕ ਅਨਲਿਮੀਟਿਡ ਇੰਟਰਨੈੱਟ ਦਾ ਇਸਤੇਮਾਲ ਕਰ ਸਕਦਾ ਹੈ। ਇਸ ਵਿੱਚ ਸਿਰਫ ਇੱਕ ਸ਼ਰਤ ਹੈ ਕਿ ਯੂਜਰ ਨੂੰ 3G ਸਪੀਡ ਦਾ ਰੋਜ਼ਾਨਾ 4GB ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਵੀ ਬੀਐੱਸਐੱਨਐੱਲ ਨੇ 333 ਰੁਪਏ ਦਾ ਪਲੈਨ ਲਾਂਚ ਕੀਤਾ ਸੀ। ਇਸ ਪਲੈਨ ਵਿੱਚ ਰੋਜ਼ਾਨਾ 3GB ਡਾਟਾ ਮਿਲਦਾ ਹੈ। ਇਹ ਲਿਮਟ ਕਰਾਸ ਹੋਣ ਦੇ ਬਾਅਦ ਇਸ ਪਲੈਨ ਵਿੱਚ ਵੀ ਸਪੀਡ 80Kbps ਰਹਿ ਜਾਂਦੀ ਹੈ। 

ਜ਼ਿਕਰਯੋਗ ਹੈ ਕਿ ਏਅਰਟੇਲ ਦੇ 345 ਰੁਪਏ ਦੇ ਪਲਾਨ ਵਿੱਚ ਅਨਲਿਮੀਟਿਡ ਕਾਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸਦੇ ਇਲਾਵਾ ਇਸ ਵਿੱਚ ਰੋਜ਼ਾਨਾ 1GB ਹਾਈ ਸਪੀਡ ਦਾ ਡਾਟਾ ਮਿਲਦਾ ਹੈ। ਹਾਈ ਸਪੀਡ ਡਾਟਾ ਦੀ ਲਿਮਟ ਖਤਮ ਹੋਣ ਦੇ ਬਾਅਦ ਇੰਟਰਨੈੱਟ ਬੰਦ ਹੋ ਜਾਂਦਾ ਹੈ। ਇਸ ਪਲਾਨ ਦੀ Validity 28 ਦਿਨ ਕੀਤੀ ਹੈ। 

ਉਥੇ ਹੀ ਜੀਓ ਦੇ 309 ਰੁਪਏ ਦੇ ਰਿਚਾਰਜ ਵਿੱਚ ਅਨਲਿਮੀਟਿਡ ਇੰਟਰਨੈੱਟ ਅਤੇ ਕਾਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸਦੇ ਇਲਾਵਾ ਇਸ ਵਿੱਚ ਅਨਲਿਮੀਟਿਡ ਮੈਸੇਜ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਪਲਾਨ ਦੀ Validity 56 ਦਿਨ ਕੀਤੀ ਹੈ। ਇਸਦੇ ਤਹਿਤ ਰੋਜ਼ਾਨਾ ਹਾਈ ਸਪੀਡ ਦਾ 1GB ਡਾਟਾ ਮਿਲਦਾ ਹੈ। ਰੋਜ਼ਾਨਾ ਦੀ ਲਿਮਟ ਖਤਮ ਹੋਣ ਦੇ ਬਾਅਦ ਇੰਟਰਨੈੱਟ ਤਾਂ ਚੱਲਦਾ ਰਹਿੰਦਾ ਹੈ ਪਰ ਸਪੀਡ ਘੱਟ ਹੋ ਜਾਂਦੀ ਹੈ । ਇਸ ਦੀ ਸਪੀਡ 128kbps ਦੀ ਰਹਿ ਜਾਂਦੀ ਹੈ।