ਨਵੀਂ ਦਿੱਲੀ : ਬੀਐਸਐਨਐਲ ਨੇ ਅਪਣੇ ਲੁਟ ਲਉ ਪੋਸਟਪੇਡ ਆਫ਼ਰ ਨੂੰ ਦੁਬਾਰਾ ਲਾਂਚ ਕੀਤਾ ਹੈ। ਇਸ ਪਲਾਨ ਦੇ ਤਹਿਤ ਪ੍ਰੀਮੀਅਮ ਪੋਸਟਪੇਡ ਪਲਾਂਸ 'ਤੇ 60 ਫ਼ੀ ਸਦੀ ਤਕ ਦਾ ਡਿਸਕਾਊਂਟ ਦਿਤਾ ਜਾਵੇਗਾ। ਇਸ ਪਲਾਨ ਨੂੰ ਕੰਪਨੀ ਦੁਆਰਾ ਪਿਛਲੇ ਨਵੰਬਰ ਵਿਚ ਪੇਸ਼ ਕੀਤਾ ਗਿਆ ਸੀ। ਦੱਸ ਦਈਏ ਇਸ ਆਫ਼ਰ ਦਾ ਮੁਨਾਫ਼ਾ 6 ਮਾਰਚ 2018 ਤੋਂ 31 ਮਾਰਚ 2018 ਤਕ ਹੀ ਲਿਆ ਜਾ ਸਕਦਾ ਹੈ।