ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਅੱਜ ਕੱਲ੍ਹ ਪੰਜਾਬ ਭਰ ਵਿੱਚ ਲੱਗੇ ਹਨ, ਪਰ ਮਾਨਸਾ ਕੈਂਚੀਆ ਤੇ ਲੱਗਿਆ ਲੰਗਰ ਇੱਕ ਨਿਵੇਕਲੀ ਹੀ ਪ੍ਰੇਰਣਾ ਦੇ ਰਿਹਾ ਹੈ। ਇਸ ਲੰਗਰ ਵਿੱਚ ਚਾਹ ਪਾਣੀ ਅਤੇ ਪ੍ਰਸ਼ਾਦੇ ਤੋਂ ਇਲਾਵਾ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਹੈ।
ਸੇਵਾਦਾਰ ਫਤਿਹਗੜ੍ਹ ਸਾਹਿਬ ਜਾ ਰਹੀਆ ਸੰਗਤਾਂ ਦੀਆ ਟਰਾਲੀਆਂ ਨੂੰ ਅਵਾਜਾਂ ਮਾਰ ਕੇ ਬੁਲਾ ਰਹੇ ਹਨ। ਕਿ ਜਿਸ ਵੀਰ ਨੇ ਦਸਤਾਰ ਸਜਾਉਣੀ ਹੈ, ਉਸ ਨੂੰ ਦਸਤਾਰ ਵੀ ਦਿੱਤੀ ਜਾ ਰਹੀ ਹੈ। ਜੇਕਰ ਕਿਸੇ ਵੀਰ ਨੂੰ ਲੋੜ ਹੈ ਤਾਂ ਬੰਨ੍ਹੀ ਵੀ ਜਾਵੇਗੀ।
ਇਥੋਂ ਪਤਾ ਲਗਦਾ ਹੈ ਕਿ ਕੌਮ ਵਿੱਚ ਕਾਫੀ ਨਿਘਾਰ ਆਉਣ ਤੋਂ ਬਾਅਦ ਕੌਮ ਦੂਬਾਰਾ ਚੜ੍ਹਦੀ ਕਲਾ ਵਿਚ ਆ ਰਹੀ ਹੈ। ਜੋ ਨੌਜਵਾਨ ਭਟਕ ਗਏ ਸੀ ਉਹ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜਲਦੀ ਵਾਪਸ ਸਿੱਖੀ ਘਰ ਵਿਚ ਜਾਣਗੇ।