ਚਾਰਾ ਘੋਟਾਲਾ : ਲਾਲੂ ਦੀ ਸਜ਼ਾ ਤੇ ਸੁਣਵਾਈ ਫਿਰ ਟਲੀ, ਹੁਣ ਸ਼ੁੱਕਰਵਾਰ ਨੂੰ CBI ਕੋਰਟ 'ਚ ਐਲਾਨ

ਖਾਸ ਖ਼ਬਰਾਂ

ਰਾਜਦ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਸਮੇਤ ਸਾਰੇ ਦੋਸ਼ੀਆਂ ਨੂੰ ਚਾਰਾ ਘੁਟਾਲਾ ਕੇਸ ‘ਚ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਸੀ। ਚਾਰਾ ਘੋਟਾਲੇ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਨੂੰ ਤੇ ਉਸ ਦੇ ਨਾਲ ਦੇ ਸਾਥੀਆਂ ਦੀ ਸਜ਼ਾ ਮੁਲਤਵੀ ਕਰ ਦਿੱਤੀ ਹੈ। ਲਾਲੂ ਦੇ ਵਕੀਲ ਚਿਤਰੰਜਨ ਪ੍ਰਸਾਦ ਤੇ ਹੋਰ ਸਾਰੇ ਮੁਲਾਜ਼ਮਾਂ ਵੀ ਅਦਾਲਤ ‘ਚ ਸ਼ਾਮਿਲ ਹੋਣਗੇ। ਅਦਾਲਤ ‘ਚ ਵਕੀਲ ਲਾਲੂ ਦੀ ਉਮਰ ਤੇ ਸਿਹਤ ਦਾ ਹਵਾਲਾ ਦੇ ਘੱਟ ਤੋਂ ਘੱਟ ਸਜ਼ਾ ਦੀ ਮੰਗ ਕਰਨਗੇ। ਅੱਜ ਲਾਲੂ ਨੂੰ ਸਜ਼ਾ ਸੁਣਾਈ ਜਾਣੀ ਸੀ।

ਬੀਤੇ ਦਿਨ ਦੋਸ਼ੀਆਂ ਨੂੰ ਕੋਰਟ ਸਜ਼ਾ ਸੁਣਾਈ ਜਾਣੀ ਸੀ ਪਰ ਸੀਨੀਅਰ ਵਕੀਲ ਵਿੰਦੇਸ਼ਵਰੀ ਪ੍ਰਸਾਦ ਦੇ ਦਿਹਾਂਤ ਹੋਣ ਕਾਰਨ ਹੁਣ ਚਾਰਾ ਘੁਟਾਲਾ ਵਿਚ ਲਾਲੂ ਪ੍ਰਸਾਦ ਯਾਦਵ ਸਮੇਤ ਹੋਰਾਂ ਨੂੰ ਸਜ਼ਾ ਸੁਣਾਈ ਜਾਵੇਗੀ। ਰਾਂਚੀ ਦੀ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਮਾਮਲੇ ‘ਚ ਲਾਲੂ ਸਮੇਤ 16 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਰਾਂਚੀ ਵਿਚ ਸੀਬੀਆਈ ਵਿਸ਼ੇਸ਼ ਅਦਾਲਤ ਨੇ ਲਾਲੂ ਯਾਦਵ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ ਇਸ ਮਾਮਲੇ ‘ਤੇ ਸਜ਼ਾ ਦਾ ਐਲਾਨ ਮੁਲਤਵੀ ਕਰ ਦਿੱਤਾ ਗਿਆ ਹੈ। ਲਾਲੂ ਪ੍ਰਸ਼ਾਦ ਯਾਦਵ ਨੇ ਨਵਾਂ ਸਾਲ ਜੇਲ੍ਹ ਵਿਚ ਹੀ ਬਿਤਾਇਆ।

ਅਦਾਲਤ ਦਾ ਫ਼ੈਸਲਾ ਸੁਣਦੇ ਹੀ ਲਾਲੂ ਨੇ ਕਿਹਾ ਕਿ ਇਹ ਕੀ ਹੋਇਆ? ਲਾਲੂ ਸ਼ਾਇਦ ਜਗਨਨਾਥ ਮਿਸ਼ਰਾ ਦੇ ਬਰੀ ਹੋਣ ਦੀ ਖ਼ਬਰ ਤੋਂ ਬਾਅਦ ਭਰੋਸੇਮੰਦ ਸਨ ਕਿ ਉਨ੍ਹਾਂ ਨੂੰ ਵੀ ਬਰੀ ਹੀ ਕਰ ਦਿੱਤਾ ਜਾਵੇਗਾ ਪਰ ਅਦਾਲਤ ਦੇ ਫ਼ੈਸਲੇ ਨੇ ਲਾਲੂ ਦੀ ਪਰੇਸ਼ਾਨੀ ਨੂੰ ਵਧਾ ਦਿੱਤਾ। ਚਾਰਾ ਘੁਟਾਲਾ ਮਾਮਲੇ ਦਾ ਫ਼ੈਸਲਾ ਆਉਣ ਤੋਂ ਬਾਅਦ ਇੱਕ ਪਾਸੇ ਤਾਂ ਨਿਆਂਇਕ ਹਿਰਾਸਤ ਵਿਚ ਲਾਲੂ ਜੇਲ੍ਹ ਭੇਜੇ ਗਏ ਤਾਂ ਉੱਥੇ ਅਦਾਲਤ ਦੇ ਬਾਹਰ ਭੀਡ਼ ਬੇਕਾਬੂ ਹੋ ਗਈ, ਜਿਸ ਨੂੰ ਸੰਭਾਲਣ ਲਈ ਪੁਲਿਸ ਕਰਮੀਆਂ ਨੂੰ ਕਾਫ਼ੀ ਜੱਦੋ ਜਹਿਦ ਕਰਨੀ ਪਈ। ਰਾਜਦ ਵਰਕਰਾਂ ਨੇ ਅਦਾਲਤ ਕੰਪਲੈਕਸ ਦੇ ਬਾਹਰ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਫੈਸਲੇ ਦਾ ਵਿਰੋਧ ਕੀਤਾ।

ਲਾਲੂ ਨੂੰ ਪੁਲਿਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਹੋਟਵਾਰ ਜੇਲ੍ਹ ਲਿਜਾਇਆ ਗਿਆ । ਲਾਲੂ ਦੀ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ। ਲਾਲੂ ਯਾਦਵ ਦੇ ਨਾਲ ਹੀ 15 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਜਗਨਨਾਥ ਮਿਸ਼ਰਾ ਸਮੇਤ 7 ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਲਾਲੂ ਦੀ 1990 ਦੌਰਾਨ ਇਕੱਠੀ ਕੀਤੀ ਗਈ ਸੰਪਤੀ ਨੂੰ ਵੀ ਅਟੈਚ ਕੀਤਾ ਜਾਵੇਗਾ।