ਚਾਰਾ ਘੋਟਾਲਾ : ਸੀਬੀਆਈ ਕੋਰਟ ਅੱਜ ਕਰੇਗਾ ਲਾਲੂ ਪ੍ਰਸਾਦ ਯਾਦਵ ਦੀ ਸਜ਼ਾ ਦਾ ਐਲਾਨ

ਖਾਸ ਖ਼ਬਰਾਂ

ਰਾਜਦ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਸਮੇਤ ਸਾਰੇ ਦੋਸ਼ੀਆਂ ਨੂੰ ਚਾਰਾ ਘੁਟਾਲਾ ਕੇਸ ‘ਚ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਸੀ। ਚਾਰਾ ਘੋਟਾਲੇ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਨੂੰ ਤੇ ਉਸ ਦੇ ਨਾਲ ਦੇ ਸਾਥੀਆਂ ਨੂੰ ਅੱਜ ਅਦਾਲਤ ਸਜ਼ਾ ਸੁਣਾਏਗੀ। ਲਾਲੂ ਦੇ ਵਕੀਲ ਚਿਤਰੰਜਨ ਪ੍ਰਸਾਦ ਤੇ ਹੋਰ ਸਾਰੇ ਮੁਲਾਜ਼ਮਾਂ ਵੀ ਅਦਾਲਤ ‘ਚ ਸ਼ਾਮਿਲ ਰਹਿਣਗੇ। ਅਦਾਲਤ ‘ਚ ਵਕੀਲ ਲਾਲੂ ਦੀ ਉਮਰ ਤੇ ਸਿਹਤ ਦਾ ਹਵਾਲਾ ਦੇ ਘੱਟ ਤੋਂ ਘੱਟ ਸਜ਼ਾ ਦੀ ਮੰਗ ਕਰਨਗੇ। ਬੀਤੇ ਦਿਨ ਲਾਲੂ ਨੂੰ ਸਜ਼ਾ ਸੁਣਾਈ ਜਾਣੀ ਸੀ।

ਬੀਤੇ ਦਿਨ ਦੋਸ਼ੀਆਂ ਨੂੰ ਕੋਰਟ ਸਜ਼ਾ ਸੁਣਾਈ ਜਾਣੀ ਸੀ ਪਰ ਸੀਨੀਅਰ ਵਕੀਲ ਵਿੰਦੇਸ਼ਵਰੀ ਪ੍ਰਸਾਦ ਦੇ ਦਿਹਾਂਤ ਹੋਣ ਕਾਰਨ ਹੁਣ ਚਾਰਾ ਘੁਟਾਲਾ ਵਿਚ ਲਾਲੂ ਪ੍ਰਸਾਦ ਯਾਦਵ ਸਮੇਤ ਹੋਰਾਂ ਨੂੰ ਸਜ਼ਾ ਅੱਜ ਸੁਣਾਈ ਜਾਵੇਗੀ। ਰਾਂਚੀ ਦੀ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਮਾਮਲੇ ‘ਚ ਲਾਲੂ ਸਮੇਤ 16 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਰਾਂਚੀ ਵਿਚ ਸੀਬੀਆਈ ਵਿਸ਼ੇਸ਼ ਅਦਾਲਤ ਨੇ ਲਾਲੂ ਯਾਦਵ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ ਇਸ ਮਾਮਲੇ ‘ਤੇ ਸਜ਼ਾ ਦਾ ਐਲਾਨ 3 ਜਨਵਰੀ ਨੂੰ ਕੀਤਾ ਸੀ। ਲਾਲੂ ਪ੍ਰਸ਼ਾਦ ਯਾਦਵ ਨੇ ਨਵਾਂ ਸਾਲ ਜੇਲ੍ਹ ਵਿਚ ਹੀ ਬਿਤਾਇਆ।