ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਨਾਮੋਸ਼ੀ ਕਾਰਨ ਸਿਰ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਚਰਨਜੀਤ ਸਿੰਘ ਚੱਢਾ ਵੱਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸਥਾਨਕ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਹਾਲਾਂਕਿ 10 ਜਨਵਰੀ ਲਈ ਪੁਲਿਸ ਨੂੰ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ।
ਚਰਨਜੀਤ ਸਿੰਘ ਚੱਢਾ ਦੀ ਜ਼ਮਾਨਤ ਅਰਜ਼ੀ ਬੀਤੇ ਦਿਨ ਅਦਾਲਤ ‘ਚ ਹੋਣੀ ਸੀ ਪਰ ਇਹ ਸੁਣਵਾਈ ਟਲ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਲਤ ‘ਚ ਪੁਲਿਸ ਇਸ ਮਾਮਲੇ ‘ਤੇ ਚਲਾਣ ਪੇਸ਼ ਨਹੀਂ ਕਰ ਸਕੀ। ਚਰਨਜੀਤ ਸਿੰਘ ਚੱਢਾ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਹੁਣ ਅੱਜ (ਵੀਰਵਾਰ) ਨੂੰ ਹੋਵੇਗੀ। ਇੰਦਰਜੀਤ ਸਿੰਘ ਚੱਢਾ ਵੱਲੋਂ ਖੁਦਕੁਸ਼ੀ ਤੋਂ ਬਾਅਦ ਚੱਢਾ ਨੂੰ 10 ਜਨਵਰੀ ਤਕ ਅਗਾਊਂ ਜ਼ਮਾਨਤ ਦਿੱਤੀ ਸੀ।
ਪੋਸਟਮਾਰਟਮ ਦੋਰਾਨ ਡਾਕਟਰਾਂ ਵੱਲੋਂ ਕੱਢੀ ਗਈ ਗੋਲੀ ਦਾ ਵੀ ਰੌਲਾ ਹੈ ਕਿਉੇਕਿ ਗੋਲੀ ਘੱਟ ਰੇਜ਼ ਤੋਂ ਜੇ ਚੱਲੀ ਤਾਂ ਉਹ ਆਰ-ਪਾਰ ਕਿਉ ਨਹੀਂ ਗਈ। ਜਿਸ ਕਾਰਨ ਇਸ ‘ਤੇ ਵੀ ਗੰਭੀਰ ਜਾਂਚ ਚੱਲ ਰਹੀ ਹੈ। ਦੂਸਰੇ ਪਾਸੇ ਸੁਸਾਈਡ ਨੋਟ ‘ਚ ਇੰਦਰਪ੍ਰੀਤ ਦੇ ਭਰਾ ਹਰਜੀਤ ਸਿੰਘ ਦਾ ਨਾਂ ਮੁੱਖ ਤੌਰ ‘ਤੇ ਹੈ ਪਰ ਫਿਰ ਵੀ ਉਸ ਨੂੰ ਕੇਸ ਤੋਂ ਦੂਰ ਰੱਖਿਆ ਜਾ ਰਿਹਾ ਹੈ। ਮ੍ਰਿਤਕ ਦੇ ਪੁੱਤਰ ਪ੍ਰਭਪ੍ਰੀਤ ਸਿੰਘ ਨੇ ਐੱਫ ਆਈ ਆਰ ਦਰਜ ਕਰਵਾਈ ਸੀ ਜਿਸ ‘ਚ ਪ੍ਰਭਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ 11 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਪਰਿਵਾਰਕ ਸੂਤਰਾਂ ਅਨੁਸਾਰ ਚੱਢਾ ਦੇ ਤਿੰਨ ਪੁੱਤਰਾਂ ‘ਚੋਂ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਪੁੱਤਰ ਕੈਨੇਡਾ ਵਿਖੇ ਰਹਿ ਰਹੇ ਹਨ।
ਦੱਸ ਦਈਏ ਕਿ ਮ੍ਰਿਤਕ ਦੇ ਪੁਤਰ ਪ੍ਰਭਪ੍ਰੀਤ ਸਿੰਘ ਨੇ ਐਫ ਆਈ ਆਰ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਨੇ 11 ਲੋਕ `ਤੇ ਮਾਮਲਾ ਦਰਜ ਕਰ ਦਿਤਾ ਗਿਆ ਹੈ। ਜਿੰਨ੍ਹਾ `ਚ ਦੋ ਮਹਿਲਾਵਾਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹੈ ਕਿ ਇਹਨਾਂ ਮਹਿਲਾਵਾਂ `ਚ ਇੱਕ ਅਸ਼ਲੀਲ ਵੀਡੀਓ `ਚ ਸਾਹਮਣੇ ਆਈ ਪੀੜਤ ਮਹਿਲਾ ਵੀ ਸ਼ਾਮਿਲ ਹੈ।
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਕ ਸਕੂਲ ਦੀ ਪ੍ਰਿੰਸੀਪਲ ਨਾਲ ਇਤਰਾਜ਼ਯੋਗ ਹਾਲਤ ‘ਚ ਵੀਡੀਓ ਵਾਇਰਲ ਹੋਣ ਦੇ ਮਾਮਲੇ ਨੇ ਉਸ ਵੇਲੇ ਦੁਖਦਾਈ ਮੋੜ ਲੈ ਲਿਆ, ਜਦੋਂ ਇਸ ਮਾਮਲੇ ‘ਚ ਪੀੜਤ ਔਰਤ ਨੂੰ ਧਮਕੀਆਂ ਦੇਣ ਦੇ ਦੋਸ਼ ‘ਚ ਨਾਮਜ਼ਦ ਚੱਢਾ ਦੇ ਬੇਟੇ, ਸ਼ਹਿਰ ਦੇ ਉੱਘੇ ਕਾਰੋਬਾਰੀ ਅਤੇ ਦੀਵਾਨ ਦੇ ਬਰਖ਼ਾਸਤ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਨੇ ਬੀਤੀ ਦੁਪਹਿਰੇ ਆਪਣੇ ਸਿਰ ‘ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਹ ਲਗਪਗ 55 ਵਰਿਆਂ ਦੇ ਸਨ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਪੁੱਤਰ ਛੱਡ ਗਏ ਹਨ।