ਛੱਤੀਸਗੜ੍ਹ ਦੇ ਸੁਕਮਾ 'ਚ ਵੱਡਾ ਨਕਸਲੀ ਹਮਲਾ, 9 ਜਵਾਨ ਸ਼ਹੀਦ

ਖਾਸ ਖ਼ਬਰਾਂ

ਸੁਕਮਾ : ਛੱਤੀਸਗੜ੍ਹ ਦੇ ਸੁਕਮਾ ਸਥਿਤ ਕਿਸਤਰਾਮ ਖੇਤਰ ਵਿਚ ਮੰਗਲਵਾਰ ਨੂੰ ਨਕਸਲੀਆਂ ਨੇ ਆਈਈਡੀ ਵਿਸਫ਼ੋਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਵਿਸਫ਼ੋਟ ਵਿਚ ਸੀਆਰਪੀਐੱਫ ਦੇ 212 ਬਟਾਲੀਅਨ ਦੇ 8 ਜਵਾਨ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਸੀਆਰਪੀਐੱਫ ਦੇ 6 ਜਵਾਨ ਜ਼ਖ਼ਮੀ ਹਨ, ਜਿਸ ਵਿਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਦਸਿਆ ਜਾ ਰਿਹਾ ਹੈ ਕਿ ਕਿਸਟਾਰਾਮ ਕੈਂਪ ਤੋਂ 212 ਬਟਾਲੀਅਨ ਦੀਆਂ ਟੀਮਾਂ ਗਸ਼ਤ ਵਿਚ ਨਿਕਲੀਆਂ ਸਨ। ਉਸੇ ਸਮੇਂ ਕਰੀਬ ਸਾਢੇ ਸੱਤ ਵਜੇ ਸਵੇਰੇ ਨਕਸਲੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਫਾਈਰਿੰਗ ਸ਼ੁਰੂ ਕਰ ਦਿੱਤੀ। 

150 ਦੇ ਕਰੀਬ ਨਕਸਲੀ ਉਥੇ ਪਹੁੰਚ ਗਏ ਸਨ। ਉਨ੍ਹਾਂ ਨੇ ਜਵਾਨਾਂ 'ਤੇ ਅੰਨ੍ਹੇਵਾਹ ਫਾਈਰਿੰਗ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿਚ ਜਵਾਨਾ ਨੇ ਮੋਰਚਾ ਸੰਭਾਲਿਆ। ਇਸ ਦੌਰਾਨ ਨਕਸਲੀਆਂ ਨੇ ਕਈ ਵਿਸਫ਼ੋਟ ਕੀਤੇ। 

ਨਕਸਲੀ ਜੰਗਲ ਦਾ ਫ਼ਾਇਦਾ ਉਠਾ ਕੇ ਭੱਜ ਗਏ। ਇਸ ਦੌਰਾਨ ਪੁਲਿਸ ਵੱਲੋਂ ਵੀ ਦਾਅਵਾ ਕੀਤਾ ਗਿਆ  ਕਿ ਇਸ ਮੁਕਾਬਲੇ ਦੌਰਾਨ ਨਕਸਲੀ ਵੀ ਮਾਰੇ ਗਏ ਹਨ ਪਰ ਉਨ੍ਹਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ। 

ਇਸ ਘਟਨਾ ਨੂੰ ਲੈ ਕੇ ਆਈਬੀ ਦਾ ਪਹਿਲਾਂ ਤੋਂ ਹੀ ਅਲਰਟ ਸੀ ਪਰ ਇਸ ਦੇ ਬਾਵਜੂਦ ਪੁਲਿਸ ਬਲ ਇਸ ਹਮਲੇ ਤੋਂ ਚੌਕੰਨੇ ਨਹੀਂ ਹੋ ਸਕੇ। ਆਈਬੀ ਦੇ ਅਲਰਟ ਵਿਚ ਨਕਸਲੀਆਂ ਵਲੋਂ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਕਰਨ ਬਾਰੇ ਦੱਸਿਆ ਗਿਆ ਸੀ।