ਚੋਰੀ ਕਰਕੇ ਭੱਜਦੇ ਚੋਰ ਆਏ ਪੁਲਿਸ ਅੜਿੱਕੇ, ਦੇਖੋ ਫੇਰ ਕੀ ਹੋਇਆ

ਖਾਸ ਖ਼ਬਰਾਂ

ਗੁਰਦਾਸਪੁਰ ਥਾਣਾ ਸਦਰ ਦੀ ਪੁਲਿਸ ਵਲੋਂ ਚੌਰ ਗਿਰੋਹ ਦੇ ਦੋ ਮੈਂਬਰਾਂ ਨੂੰ ਗਿਰਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਸ.ਐਚ ਓ . ਸਦਰ ਸੁਖਰਾਜ ਸਿੰਘ ਢਿਲੋ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੀ ਇੱਕ ਟੀਮ ਨੇ ਬਬਰੀ ਬਾਈਪਾਸ ਨੇੜੇ ਨਾਕਾ ਲਗਾਇਆ ਹੋਇਆ ਸੀ। 

ਨਾਕਾਬੰਦੀ ਦੌਰਾਨ ਧਾਰੀਵਾਲ ਵਲੋਂ ਦੋ ਮੋਟਰਸਾਈਕਲ ਸਵਾਰ ਗੁਰਦਾਸਪੁਰ ਨੂੰ ਆ ਰਹੇ ਸੀ। ਜਦੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਮੋਟਰਸਾਇਕਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ। ਜਦੋਂ ਪੁਲਿਸ ਵਲੋਂ ਸਖਤੀ ਨਾਲ ਇਹਨਾਂ ਦੋਨਾਂ ਪਾਸਿਓ ਪੁੱਛਗਿੱਛ ਕੀਤੀ ਤਾਂ ਇਹਨਾਂ ਆਪਣਾ ਨਾ ਹਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਦੱਸਿਆ ਅਤੇ ਕਬੂਲਿਆਂ ਕਿ ਇਹ ਸਪਲੈਂਡਰ ਮੋਟਰਸਾਈਕਲ ਉਹਨਾਂ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਤੋਂ ਚੋਰੀ ਕੀਤਾ ਸੀ।

ਪੁਲਿਸ ਵਲੋਂ ਇਹਨਾਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ। ਥਾਣਾ ਸਦਰ ਦੀ ਪੁਲਿਸ ਨੇ ਉਕਤ ਦੋਨਾਂ ਵਿਰੁੱਧ ਧਾਰਾ 379, 411 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।