ਦਾਜ ਕਾਰਨ ਸਹੁਰਾ ਪਰਿਵਾਰ ਨੇ ਵਿਆਹੁਤਾ ਨੂੰ ਸਾੜਿਆ

ਖਾਸ ਖ਼ਬਰਾਂ

ਦਾਜ ਦਾ ਲਾਲਚ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਕ ਤਾਜ਼ਾ ਮਾਮਲਾ ਝਾਂਸੀ ਦਾ ਹੈ, ਜਿੱਥੇ ਦਾਜ ਦੇ ਲਾਲਚ 'ਚ ਸਹੁਰੇ ਘਰਦਿਆਂ ਨੇ ਇਕ ਵਿਆਹੁਤਾ ਨੂੰ ਸਾੜ ਕੇ ਮਾਰ ਦਿੱਤਾ। ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
ਪੁਲਿਸ ਸੂਤਰਾਂ ਨੇ ਦੱਸਿਆ ਕਿ ਉਲਦਨ ਥਾਣਾ ਖੇਤਰ ਦੇ ਪਲਰਾ ਪਿੰਡ 'ਚ ਕ੍ਰਿਸ਼ਨਾ ਦੇਵੀ ਨੂੰ ਉਸ ਦੇ ਸਹੁਰੇ ਘਰਦਿਆਂ ਨੇ ਸ਼ਨੀਵਾਰ ਰਾਤੀ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਔਰਤ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

 ਕ੍ਰਿਸ਼ਨਾ ਦੇ ਪਿਤਾ ਸੁਰੇਂਦਰ ਕੁਮਾਰ ਨੇ ਆਪਣੇ ਜਵਾਈ ਸੁਰੇਸ਼ ਦੇ ਇਲਾਵਾ ਉਸ ਦੇ ਪਿਤਾ ਕਿਸ਼ੋਰੀ, ਮਾਤਾ ਪ੍ਰਭਾ ਦੇਵੀ ਅਤੇ ਭਰਾ ਸੰਦੀਪ ਕੁਮਾਰ ਖਿਲਾਫ ਦਾਜ ਕਤਲ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਸੁਰੇਂਦਰ ਕੁਮਾਰ ਨੇ ਦੱਸਿਆ ਕਿ ਬੇਟੀ ਦੇ ਵਿਆਹ ਦੇ ਸਮੇਂ ਆਪਣੀ ਸਮੱਰਥਾ ਮੁਤਾਬਕ ਦਾਜ ਦਿੱਤਾ ਪਰ ਕੁਝ ਦਿਨਾਂ ਤੋਂ ਸੁਰੇਸ਼ ਅਤੇ ਹੋਰ ਸਹੁਰੇ ਘਰ ਦੇ 1 ਲੱਖ ਰੁਪਏ ਹੋਰ ਲਿਆਉਣ ਲਈ ਲਗਾਤਾਰ ਬੇਟੀ 'ਤੇ ਦਬਾਅ ਬਣਾ ਰਹੇ ਸਨ। 

ਦਾਜ ਦੇਣ ਦੇ ਬਾਅਦ 1 ਲੱਖ ਰੁਪਏ ਦਾ ਹੋਰ ਇੰਤਜ਼ਾਮ ਨਹੀਂ ਕਰ ਪਾਉਣ ਕਰਕੇ ਸੁਰੇਸ਼ ਨੇ ਘਰਦਿਆਂ ਨਾਲ ਮਿਲ ਕੇ ਬੇਟੀ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।