ਡਰੱਗ ਤਸਕਰੀ ਮਾਮਲਾ: ਦੋ ਨਾਈਜੀਰੀਅਨਾਂ ਸਮੇਤ ਪੰਜ ਨੂੰ ਜੇਲ ਭੇਜਿਆ

ਖਾਸ ਖ਼ਬਰਾਂ

ਐਸ.ਏ.ਐਸ. ਨਗਰ, 23 ਜਨਵਰੀ (ਗੁਰਮੁਖ ਵਾਲੀਆ): ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ਼.) ਵਲੋਂ ਰੀਮਾਂਡ 'ਤੇ ਚਲ ਰਹੇ ਨਾਈਜੀਰੀਅਨ ਉਚੇ ਦੀ ਨਿਸ਼ਾਨਦੇਹੀ 'ਤੇ ਇਕ ਹੋਰ ਨਾਈਜੀਰੀਅਨ ਉਕੇਕੇ ਸੋਲੇਵਨ ਨੂੰ 300 ਗ੍ਰਾਮ ਹੈਰੋਇਨ ਸਮੇਤ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ ਨੂੰ ਅੱਜ ਮੋਹਾਲੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਦੋਹਾਂ ਮੁਲਜ਼ਮਾਂ ਨੂੰ ਜੇਲ ਭੇਜ ਦਿਤਾ। ਇਨ੍ਹਾਂ ਮੁਲਜ਼ਮਾਂ ਨਾਲ ਤਿੰਨ ਹੋਰ ਮੁਲਜ਼ਮਾਂ ਜਿਨ੍ਹਾਂ ਵਿਚ ਸੋਨੀਪਤ ਆਈਆਰਪੀ 'ਚ ਤਾਇਨਾਤ ਸਬ ਇੰਸਪੈਕਟਰ ਪਵਨ ਕੁਮਾਰ 'ਤੇ ਉਸ ਦੇ ਦੋ ਹੋਰ ਸਾਥੀ ਅਜੈ ਕੁਮਾਰ ਤੇ ਕਰਮਜੀਤ ਸਿੰਘ ਸ਼ਾਮਲ ਸਨ, ਨੂੰ ਵੀ ਅੱਜ ਪਿਛਲੇ ਰੀਮਾਂਡ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਿਥੇ ਐਸ.ਟੀ.ਐਫ਼ ਵਲੋਂ ਮੁਲਜ਼ਮਾਂ ਦੇ ਰੀਮਾਂਡ ਦੀ ਮੰਗ ਨਾ ਕਰਨ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਵੀ ਜੇਲ ਭੇਜ ਦਿਤਾ।