ਡੇਰਾ ਬਾਬਾ ਨਾਨਕ 'ਚ ਭੜਕੇ ਲੋਕਾਂ ਨੇ ਕਾਰਾਂ ਅਤੇ ਠੇਕਿਆਂ ਨੂੰ ਲਗਾਈ ਅੱਗ

ਖਾਸ ਖ਼ਬਰਾਂ

ਕਸਬਾ ਡੇਰਾ ਬਾਬਾ ਨਾਨਕ ਵਿਖੇ ਉਸ ਵੇਲੇ ਮਾਹੌਲ ਕਾਫ਼ੀ ਦਹਿਸ਼ਤਜ਼ਦਾ ਹੋ ਗਿਆ ਜਦੋਂ ਦੋ ਨੌਜਵਾਨਾਂ ਦੇ ਹੋਏ ਕਤਲ ਤੋਂ ਬਾਅਦ ਭੜਕੇ ਲੋਕਾਂ ਨੇ ਸ਼ਹਿਰ ਵਿਚ ਗੱਡੀਆਂ ਨੂੰ ਅੱਗ ਲਗਾ ਕੇ ਸਾੜ ਦਿੱਤਾ। ਦੱਸ ਦੇਈਏ ਕਿ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਪੁਰਾਣੀ ਰੰਜਿਸ਼ ਦੇ ਤਹਿਤ 2 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਇਹ ਹਿੰਸਾ ਭੜਕੀ ਹੈ। ਇਸ ਘਟਨਾ ਤੋਂ ਬਾਅਦ ਲੋਕ ਕਾਫ਼ੀ ਜ਼ਿਆਦਾ ਭੜਕ ਗਏ ਅਤੇ ਉਨ੍ਹਾਂ ਨੇ ਸੜਕਾਂ 'ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰਨ ਦੇ ਨਾਲ 3 ਕਾਰਾਂ ਅਤੇ ਦੋ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਗਾ ਦਿੱਤੀ। 

ਜਦੋ ਕਸਬੇ ਦੇ ਫ਼ਤਹਿਗੜ੍ਹ ਚੂੜੀਆਂ ਰੋਡ ‘ਤੇ ਐਕਸਾਈਜ ਵਿਭਾਗ ਦੀ ਇੱਕ ਤੇਜ਼ ਰਫਤਾਰ ਗੱਡੀ ਨੇ ਡੇਰਾ ਬਾਬਾ ਨਾਨਕ ਦੇ ਵੱਲ ਨੂੰ ਸਕੂਟਰੀ ‘ਤੇ ਜਾ ਰਹੇ ਗੋਰੂ ਅਤੇ ਦੇਬੂ ਨਾਂਅ ਦੇ ਦੋ ਨੌਜਵਾਨਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਗਈ। ਇਸ ਟੱਕਰ ਦੇ ਵਿਚ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਦੋਵਾਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਅਤੇ ਉਸ ਦੇ ਸਾਥੀਆਂ ਨੇ ਸ਼ਹਿਰ ਦੇ ਵਿਚ ਸਥਿਤ ਸ਼ਰਾਬ ਦੇ ਠੇਕਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। 

ਉੱਥੇ ਹੀ ਭੜਕੀ ਹੋਈ ਭੀੜ ਨੇ ਐਕਸਾਈਜ ਵਿਭਾਗ ਦੀਆ ਤਿੰਨ ਗੱਡੀਆਂ ਨੂੰ ਵੀ ਸਾੜ ਦਿੱਤਾ। ਜਿਸ ਕਾਰਨ ਸ਼ਹਿਰ ਦੇ ਵਿਚ ਮਾਹੌਲ ਤਨਾਅ ਪੂਰਨ ਬਣ ਗਿਆ। ਜਿਸ ਦੇ ਕਾਰਨ ਸ਼ਹਿਰ ਦੇ ਵਿਚ ਸਥਿਤ ਦੁਕਾਨਦਾਰਾ ਨੇ ਕਿਸੇ ਵੀ ਕਿਸਮ ਦੇ ਨੁਕਸਾਨ ਦੇ ਡਰੋ ਆਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ। ਘਟਨਾ ਦੇ ਬਾਅਦ ਵਿਚ ਸ਼ਹਿਰ ਦੇ ਵਿਚ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਵਿੱਚ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ।