ਧਾਰਾ 25ਬੀ ਨੂੰ ਲੈ ਕੇ ਸਖ਼ਤ ਹੋਏ ਅਕਾਲੀ, ਹਰ ਹੱਦ ਤੱਕ ਜਾਣ ਦੀ ਗੱਲ ਆਖੀ

ਖਾਸ ਖ਼ਬਰਾਂ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਧਾਰਾ 25ਬੀ ਦਾ ਹਮਾਇਤੀ ਹੈ ਤੇ ਜੇ ਬੀ.ਜੇ.ਪੀ. ਸਰਕਾਰ ਨੇ ਧਾਰਾ 25ਬੀ ਲਾਗੂ ਨਾ ਕੀਤੀ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ, ਗਠਜੋੜ ਤਾਂ ਕੋਈ ਵੱਡੀ ਗੱਲ ਨਹੀਂ। ਇਹ ਗੱਲ ਮਨਜੀਤ ਸਿੰਘ ਜੀ ਕੇ ਨਹੀਂ ਅਕਾਲੀ ਦਲ ਬੋਲ ਰਿਹਾ ਹੈ। ਇਹ ਗੱਲ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਹੀ ਹੈ। ਅੱਜ ਕੱਲ੍ਹ ਅਕਾਲੀ ਦਲ ਧਾਰਾ 25 ਬੀ ਦੇ ਮਸਲੇ ਨੂੰ ਕਾਫੀ ਉਠਾ ਰਿਹਾ ਹੈ ਤੇ ਬੀਜੇਪੀ ਦੇ ਪ੍ਰਧਾਨ ਵਿਜੇ ਸਾਂਪਲਾ ਦਲਿਤ ਭਾਈਚਾਰੇ ਦਾ ਪੱਖ ਰੱਖਦੇ ਹੋਏ ਇਸ ਮਸਲੇ ਦੇ ਵਿਰੋਧ ‘ਚ ਬਿਆਨ ਵੀ ਦੇ ਚੁੱਕੇ ਹਨ।