ਦਿਲ ਦਾ ਦੌਰਾ ਪੈਣ ਨਾਲ TMC ਸਾਂਸਦ ਸੁਲਤਾਨ ਅਹਿਮਦ ਦਾ ਦੇਹਾਂਤ

ਖਾਸ ਖ਼ਬਰਾਂ

ਨਵੀਂ ਦਿੱਲੀ : ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸੁਲਤਾਨ ਅਹਿਮਦ ਦਾ ਦੇਹਾਂਤ ਹੋ ਗਿਆ ਹੈ। ਬੀਤੇ ਕੁਝ ਦਿਨਾਂ ਤੋਂ ਸੁਲਤਾਨ ਅਹਿਮਦ ਬੀਮਾਰ ਚੱਲ ਰਹੇ ਸਨ। ਸੋਮਵਾਰ ਦੀ ਸਵੇਰੇ ਜਦੋਂ ਸੁਲਤਾਨ ਅਹਿਮਦ ਆਪਣੇ ਘਰ 'ਚ ਸਨ, ਉਦੋਂ ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ। 

ਜਿਸਦੇ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈਜਾਇਆ ਗਿਆ ਤਾਂ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੁਲਤਾਨ ਦੀ ਉਮਰ 64 ਸਾਲ ਸੀ। 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਸੁਲਤਾਨ ਅਹਿਮਦ ਦੇ ਨਿਧਨ ਤੇ ਦੁਖ ਜ਼ਾਹਿਰ ਕੀਤਾ ਹੈ। ਮਮਤਾ ਨੇ ਟਵਿਟ ਕਰ ਲਿਖਿਆ ਕਿ ਸੁਲਤਾਨ ਅਹਿਮਦ ਦੇ ਦੇਹਾਂਤ ਦੀ ਖਬਰ ਨਾਲ ਮੈਂ ਹੈਰਾਨ ਹਾਂ। ਮੇਰੀ ਦਿਲਾਸਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ।