ਦਿਲਪ੍ਰੀਤ ਢਿੱਲੋਂ ਦੀ ਰਿਸੈਪਸ਼ਨ ਪਾਰਟੀ 'ਚ ਰੇਸ਼ਮ ਸਿੰਘ ਅਨਮੋਲ ਨੇ ਬੰਨਿਆਂ ਰੰਗ

ਮਸ਼ਹੂਰ ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਦਿਲਪ੍ਰੀਤ ਢਿੱਲੋਂ ਦਾ ਦੋ ਦਿਨ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਅੰਬਰ ਧਾਲੀਵਾਲ ਹੈ। 

ਦਿਲਪ੍ਰੀਤ ਢਿੱਲੋਂ ਦੇ ਵਿਆਹ 'ਚ ਨਾਮੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਤੇ ਦੇਸੀ ਕਰਿਊ ਵਾਲੇ ਗੋਲਡੀ-ਸੱਤਾ ਵੀ ਪਹੁੰਚੇ ਸਨ। ਇਸ ਦੌਰਾਨ ਦੀਆਂ ਕਾਫੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਰੇਸ਼ਮ ਸਿੰਘ ਅਨਮੋਲ ਨੇ ਆਪਣੇ ਗੀਤਾਂ 'ਤੇ ਨਵੀਂ ਵਿਆਹੀ ਜੋੜੀ ਨੂੰ ਖੂਬ ਨਚਾਇਆ। ਦਿਲਪ੍ਰਤੀ ਤੇ ਅੰਬਰ ਨੇ ਰੇਸ਼ਮ ਸਿੰਘ ਅਨਮੋਲ ਦੇ ਗੀਤ 'ਭਾਬੀ ਤੁਹਾਡੀ ਐੈਂਡ ਆ' 'ਤੇ ਕਾਫੀ ਭੰਗੜਾ ਪਾਇਆ। 

ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਨੇ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਸਾਡੇ ਮੁੰਡੇ ਦਾ ਵਿਆਹ' 'ਤੇ ਵੀ ਖੂਬ ਭੰਗੜਾ ਪਾਇਆ। ਰੇਸ਼ਮ ਸਿੰਘ ਅਨਮੋਲ ਨੇ ਢਿੱਲੋਂ ਦੀ ਰਿਸੈਪਸ਼ਨ ਪਾਰਟੀ 'ਚ ਖੂਬ ਰੋਣਕਾਂ ਲਾਈਆ।