ਦਿੱਲੀ 'ਚ ਡਿੱਗੀ ਕਰੀਬ 60 ਸਾਲ ਪੁਰਾਣੀ ਇਮਾਰਤ, ਕਈ ਜਖ਼ਮੀ

ਖਾਸ ਖ਼ਬਰਾਂ

ਨਵੀਂ ਦਿੱਲੀ: ਮੁੰਬਈ ਦੇ ਭਿਵੰਡੀ ਵਿੱਚ ਚਾਰ ਮੰਜਿਲਾ ਇਮਾਰਤ ਡਿੱਗਣ ਦੇ ਬਾਅਦ ਅਜਿਹਾ ਹੀ ਇੱਕ ਹਾਦਸਾ ਦਿੱਲੀ ਵਿੱਚ ਵੀ ਸਾਹਮਣੇ ਆਇਆ ਹੈ। ਰਾਜਧਾਨੀ ਦੇ ਤੈਮੂਰ ਇਲਾਕੇ ਵਿੱਚ ਇੱਕ 50 - 60 ਸਾਲ ਪੁਰਾਣੀ ਇਮਾਰਤ ਡਿੱਗਣ ਦੇ ਚਲਦੇ ਕਈ ਲੋਕ ਜਖ਼ਮੀ ਹੋ ਗਏ ਹਨ। ਹਾਦਸੇ ਦੇ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਸਵੇਰੇ ਤਕਰੀਬਨ 10 ਵਜੇ ਤਕਰੀਬਨ 60 ਸਾਲ ਪੁਰਾਣੀ ਇਮਾਰਤ ਢਹਿ ਗਈ। ਇਹ ਇਮਾਰਤ ਰਿਆਇਰਡ ਸਰਕਾਰੀ ਅਧਿਕਾਰੀ ਧਰੁਵ ਕੁਮਾਰ ਦੀ ਸੀ।